fund announced reduce air pollution: ਲੁਧਿਆਣਾ (ਤਰਸੇਮ ਭਾਰਦਵਾਜ)- ਵਿਗੜ ਰਹੀ ਹਵਾ ਦੀ ਗੁਣਵੱਤਾ ‘ਚ ਸੁਧਾਰ ਨੂੰ ਲੈ ਕੇ ਜ਼ਿਲ੍ਹੇ ਦੇ ਲਈ 26 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ। ਇਹ ਫੰਡ ਕੇਂਦਰ ਸਰਕਾਰ ਨੇ ‘ਨੈਸ਼ਨਲ ਕਲੀਨ ਏਅਰ ਪ੍ਰੋਗਰਾਮ’ ਤਹਿਤ ਜਾਰੀ ਕੀਤਾ ਹੈ। ਇਹ ਪ੍ਰੋਗਰਾਮ 5 ਸਾਲਾਂ ਲਈ ਤੈਅ ਕੀਤਾ ਗਿਆ ਹੈ। ਹਰ ਸਾਲ ਹਵਾ ਪ੍ਰਦੂਸ਼ਣ ਨੂੰ ਲੈ ਕੇ ਚੰਗਾ ਪ੍ਰਦਰਸ਼ਨ ਕਰਨ ‘ਤੇ ਫੰਡ ਹੋਰ ਵਧੇਗਾ। ਇਸ ਦੇ ਨਾਲ ਹੀ ਨਿਗਮ ਅਤੇ ਪੀ.ਪੀ.ਸੀ.ਬੀ ਨੇ ਜੇਕਰ ਇਸ ਪ੍ਰੋਗਰਾਮ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਫੰਡ ‘ਚ ਕਟੌਤੀ ਕੀਤੀ ਜਾ ਸਕਦੀ ਹੈ। ਕੇਂਦਰ ਵੱਲੋਂ ਜਾਰੀ ਫੰਡ ਨੂੰ ਸਹੀ ਤਰੀਕੇ ਨਾਲ ਏਅਰ ਕੁਆਲਿਟੀ ‘ਚ ਸੁਧਾਰ ਲਿਆਉਣ ਲਈ ਵਰਤਿਆ ਜਾ ਸਕੇ। ਇਸ ਨੂੰ ਲੈ ਕੇ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸਭੱਰਵਾਲ ਦੀ ਅਗਵਾਈ ‘ਚ ਜ਼ੋਨ ਡੀ ‘ਚ ਮੀਟਿੰਗ ਹੋਈ। ਇਸ ‘ਚ ਪੀ.ਪੀ.ਸੀ.ਬੀ ਮੈਂਬਰ ਸਕੱਤਰ ਕਰੁਨੇਸ਼ ਗਰਗ,ਚੀਫ ਇੰਜੀਨੀਅਰ ਜੀ.ਐੱਸ. ਮਜੀਠੀਆ, ਸੀਨੀਅਰ ਇਨਵਾਇਰਮੈਂਟ ਇੰਜੀਨੀਅਰ ਸੰਦੀਪ ਬਹਲ, ਜੁਆਇੰਟ ਕਮਿਸ਼ਨਰ ਸਵਾਤੀ ਟਿਵਾਣਾ, ਐੱਸ.ਈ ਬੀ.ਐੱਡ.ਆਰ, ਐੱਸ. ਈ ਓ. ਐੱਡ ਐਮ ਰਾਜਿੰਦਰ ਸਿੰਘ ਅਤੇ ਬ੍ਰਾਂਚ ਅਫਸਰ ਮੌਜੂਦ ਰਹੇ। ਇਸ ਤੋਂ ਬਾਅਦ ਅਫਸਰਾਂ ਨੇ ਫੋਕਲ ਪੁਆਇੰਟ ‘ਚ ਬਣ ਰਹੇ ਸੀ.ਈ.ਟੀ.ਪੀ ਦਾ ਦੌਰਾ ਵੀ ਕੀਤਾ।
ਸ਼ਹਿਰ ਦੀਆਂ ਸੜਕਾਂ ‘ਤੇ ਮੈਕੇਨੀਕਲ ਸਵੀਪਿੰਗ ਦੇ ਲਈ 1.5 ਕਰੋੜ ਰੁਪਏ ਪੀ.ਪੀ.ਸੀ.ਬੀ ਵੱਲੋਂ ਨਗਰ ਨਿਗਮ ਨੂੰ ਮਸ਼ੀਨ ਦੀ ਖਰੀਦ ਕਰਨ ਲਈ ਜਾਰੀ ਕਰ ਦਿੱਤੇ ਗਏ ਹਨ। ਇਸ ਦੀ ਪੁਸ਼ਟੀ ਸੀਨੀਅਰ ਇਨਵਾਇਰਮੈਂਟ ਇੰਜੀਨੀਅਰ ਸੰਦੀਪ ਬਹਲ ਨੇ ਕੀਤੀ ਹੈ ਹਾਲਾਂਕਿ ਨਗਰ ਨਿਗਮ ਵੱਲੋਂ ਮਸ਼ੀਨਰੀ ਦੀ ਖਰੀਦ ਨਹੀਂ ਕੀਤੀ ਗਈ ਹੈ ਜਦਕਿ 1.5 ਕਰੋੜ ਦਾ ਫੰਡ ਕੇਂਦਰ ਸਰਕਰਾ ਦੀ ਯੋਜਨਾ ਦੇ ਤਹਿਤ ਨਹੀਂ ਜੋੜਿਆ ਗਿਆ ਹੈ, ਇਹ ਵੱਖ ਤੋਂ ਪੀ.ਪੀ.ਸੀ.ਬੀ ਵੱਲੋਂ ਜਾਰੀ ਕੀਤਾ ਗਿਆ ਹੈ। ਸਾਲ 2020-21 ਦੇ ਲਈ ਫੰਡ ਮਨਜ਼ੂਰ ਕੀਤਾ ਗਿਆ ਹੈ। ਅਜਿਹੇ ‘ਚ ਹੁਣ ਮਾਰਚ ‘ਚ 4 ਮਹੀਨੇ ਹੋਰ ਬਚੇ ਹਨ। ਅਜਿਹੇ ‘ਚ ਇਨ੍ਹਾਂ ਤੇ 26 ਕਰੋੜ ਨਾਲ ਸ਼ਹਿਰ ‘ਚ ਹਵਾ ਦੀ ਗੁਣਵੱਤਾ ‘ਚ ਸੁਧਾਰ ਲਈ ਨਿਗਮ ਨੂੰ ਵੱਖਰੇ-ਵੱਖਰੇ ਕੰਮਾਂ ਦੀ ਡੀ.ਪੀ.ਆਰ ਤਰੁੰਤ ਤਿਆਰ ਕਰ ਪੇਸ਼ ਕਰਨੀ ਹੋਵੇਗੀ। ਡੀ.ਪੀ.ਆਰ ਮਨਜ਼ੂਰੀ ਤੋਂ ਬਾਅਦ ਹੀ ਫੰਡ ਜਾਰੀ ਹੋਵੇਗਾ। ਇਸ ਤੋਂ ਪ੍ਰੋਜੈਕਟ ‘ਤੇ ਕੰਮ ਕੀਤਾ ਜਾ ਸਕੇਗਾ।
ਇਹ ਕੀਤੇ ਜਾਣਗੇ ਕੰਮ ––
- ਟ੍ਰੈਫਿਕ ਸਿਗਨਲ ਲਾਈਟਾਂ ‘ਤੇ ਖੜੇ ਹੁੰਦੇ ਵਾਹਨਾਂ ਤੋਂ ਹਵਾ ਪ੍ਰਦੂਸ਼ਣ ਵੱਧਣ ਤੋਂ ਰੋਕਣ ਦਾ ਪ੍ਰਬੰਧ ਕਰਨਗੇ।
-ਕੂੜੇ ਨੂੰ ਅੱਗ ਲੱਗਣ ਦੀਆਂ ਘਟਨਾਵਾਂ ‘ਤੇ ਕਾਬੂ ਪਾਉਣਾ ਹੋਵੇਗਾ।
-ਸੜਕਾਂ ‘ਤੇ ਉੱਡਣ ਵਾਲੀ ਧੂੜ ਮਿੱਟੀ ਦੇ ਪੈਦਾ ਹੋਣ ਨੂੰ ਰੋਕਣ ਲਈ ਮੈਕੇਨੀਕਲ ਸਵੀਪਿੰਗ ਸਿਸਟਣ ਅਪਣਾਉਣਾ ਹੋਵੇਗਾ।
-ਵੱਖ-ਵੱਖ ਥਾਵਾਂ ‘ਤੇ ਹਵਾ ਪ੍ਰਦੂਸ਼ਣ ਦੀ ਨਿਗਰਾਨੀ ਦੇ ਲਈ ਨਵੀਆਂ ਸਾਈਟਾਂ ‘ਤੇ ਮਸ਼ੀਨਰੀ ਲਗਾਈ ਜਾਵੇਗੀ।
-ਸੜਕਾਂ ਨੂੰ ਟੋਇਆ ਮੁਕਤ ਬਣਾਉਣ ਲਈ ਨਵਾਂ ਆਪਸ਼ਨ ਲੱਭਿਆ ਜਾਵੇਗਾ।
-ਸ਼ਹਿਰ ‘ਚ 100 ਫੀਸਦੀ ਕੂੜੇ ਦੀ ਸੈਗ੍ਰੀਗੇਸ਼ਨ ਕਰਨ ਲਈ ਬੰਦੋਬਸਤ ਕਰਨਾ ਹੋਵੇਗਾ। - – ਕੂੜੇ ਦੇ ਪ੍ਰੋਸੈਸਿੰਗ ਪਲਾਂਟ ਨੂੰ ਪੂਰੀ ਸਮਰੱਥਾ ਨਾਲ ਚਲਾਉਣਾ ਯਕੀਨੀ ਬਣਾਉਣਾ ਹੋਵੇਗਾ।
ਇਹ ਵੀ ਦੇਖੋ–