gangrape victims funerals candle march: ਲੁਧਿਆਣਾ (ਤਰਸੇਮ ਭਾਰਦਵਾਜ)-ਉੱਤਰ ਪ੍ਰਦੇਸ਼ ‘ਚ ਦਲਿਤ ਲੜਕੀ ਨਾਲ ਹੋਏ ਗੈਂਗਰੇਪ ਅਤੇ ਮੌਤ ਮਾਮਲੇ ਨੂੰ ਲੈ ਕੇ ਜਿੱਥੇ ਦੇਸ਼ ਭਰ ਦੇ ਲੋਕਾਂ ‘ਚ ਰੋਸ ਪਾਇਆ ਜਾ ਰਿਹਾ ਹੈ, ਉੱਥੇ ਹੀ ਲੋਕਾਂ ਵੱਲੋਂ ਇਸ ਗੱਲ ‘ਤੇ ਵੀ ਗੁੱਸਾ ਜਤਾਇਆ ਜਾ ਰਿਹਾ ਹੈ ਕਿ ਲੜਕੀ ਦਾ ਰਾਤ ਦੇ ਢਾਈ ਵਜੇ ਅੰਤਿਮ ਸੰਸਕਾਰ ਕਿਉ ਕੀਤਾ ਗਿਆ, ਜਿਸ ਨੂੰ ਲੈ ਕੇ ਲੁਧਿਆਣਾ ਦੇ ਵਾਰਡ ਨੰਬਰ 68 ਜਵਾਹਰ ਨਗਰ ਇਲਾਕੇ ਦੇ ਲੋਕਾਂ ਅਤੇ ਭਲਾਈ ਮੰਚ ਵੱਲੋਂ ਰੋਸ ਵਜੋ ਕੈਂਡਲ ਮਾਰਚ ਕੱਢਿਆ। ਇਸ ਦੌਰਾਨ ਲੋਕਾਂ ਨੇ ਗੁੱਸਾ ਜਤਾਇਆ ਹੈ ਕਿ ਜਿੱਥੇ ਦੇਸ਼ ਦੀ ਮੋਦੀ ਸਰਕਾਰ ‘ਬੇਟੀ ਪੜਾਓ ਬੇਟੀ ਬਚਾਓ’ ਦਾ ਨਾਅਰਾ ਲਾ ਰਹੀ ਸੀ, ਉੱਥੇ ਹੀ ਹੁਣ ਮੋਦੀ ਤੇ ਜੋਗੀ ਸਰਕਾਰ ਨੇ ਉਲਟ ਕੰਮ ਕਰ ਰਹੀ ਹੈ।ਇਸ ਤੇ ਰੋਸ ਜਤਾਉਂਦੇ ਹੋਏ ਲੋਕਾਂ ਵੱਲੋਂ ਯੂ.ਪੀ. ਦੀ ਨਿਕੰਮੀ ਸਰਕਾਰ ਨੂੰ ਵੀ ਲਾਹਣਤਾਂ ਪਾਈਆਂ ਗਈਆ।
ਇਸ ਮੌਕੇ ਰੋਸ ਮਾਰਚ ਦੀ ਅਗਵਾਈ ਕਰ ਰਹੇ ਆਗੂ ਕੁਮਾਰ ਸੋਨੂੰ ਨੇ ਕਿਹਾ ਕਿ ਜਿੱਥੇ ਪੀੜਤ ਲੜਕੀ ਨਾਲ ਵਹਿਸ਼ੀਪੁਣਾ ਦੀ ਹਰਕਤ ਕਰਨ ਵਾਲੇ 4 ਦਰਿੰਦਿਆਂ ਨੂੰ ਸਖਤ ਕਾਰਵਾਈ ਦਿੱਤੀ ਜਾਵੇ, ਉੱਥੇ ਹੀ ਯੂ ਪੀ ਦੇ ਪੁਲਿਸ ਪ੍ਰਸ਼ਾਸਨ ਖਿਲਾਫ ਵੀ ਕਾਰਵਾਈ ਕੀਤੀ ਜਾਵੇ, ਜਿਸ ਨੇ ਪੀੜਤਾਂ ਦਾ ਰਾਤ ਦੇ ਢਾਈ ਵਜੇ ਸੰਸਕਾਰ ਹੋਣ ਦਿੱਤਾ ਹੈ। ਜ਼ਿਕਰਯੋਗ ਹੈ ਕਿ 14 ਸਤੰਬਰ ਨੂੰ ਯੂ.ਪੀ ਦੇ ਹਾਥਰਸ ਜ਼ਿਲ੍ਹੇ ਦੇ ਇਕ ਇਕ ਪਿੰਡ ‘ਚ ਦਲਿਤ ਲੜਕੀ ਨਾਲ 4 ਦਰਿੰਦਿਆਂ ਵੱਲੋਂ ਗੈਂਗਰੇਪ ਕੀਤਾ ਗਿਆ, ਜਿਸ ਤੋਂ ਬਾਅਦ ਇਲਾਜ ਅਧੀਨ ਪੀੜਤ ਲੜਕੀ ਨੇ ਦਿੱਲੀ ਦੇ ਹਸਪਤਾਲ ‘ਚ ਦਮ ਤੋੜ ਦਿੱਤਾ ਸੀ।