gas agency laptop robbery: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਹਰ ਰੋਜ਼ ਵਾਪਰ ਰਹੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੇ ਦਹਿਸ਼ਤ ਫੈਲਾਈ ਹੋਈ। ਤਾਜ਼ਾ ਮਾਮਲਾ ਹੁਣ ਇੱਟਾਂ ਵਾਲੇ ਰੋਡ ‘ਤੇ ਪ੍ਰੀਤ ਨਗਰ ‘ਚ ਸਾਹਮਣੇ ਆਈ ਹੈ, ਜਿੱਥੇ ਹੁਣ 3 ਲੁਟੇਰਿਆਂ ਨੇ ਗੈਸ ਏਜੰਸੀ ਨੂੰ ਨਿਸ਼ਾਨਾ ਬਣਾਇਆ ਹੈ। ਲੁਟੇਰਿਆਂ ਨੇ ਗੈਸ ਏਜੰਸੀ ਦੇ ਤਾਲੇ ਤੋੜ ਕੇ 1.51 ਲੱਖ ਨਗਦੀ ਅਤੇ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਦੁਗਰੀ ਪੁਲਿਸ ਪਹੁੰਚੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਰਾਜਨਦੀਪ ਸਿੰਘ ਨੇ ਦੱਸਿਆ ਹੈ ਕਿ ਸ਼ਿਕਾਇਤਕਰਤਾ ਅਵੀਰਾਜ ਬਦੇਸ਼ਾਂ ਦੇ ਬਿਆਨ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ
ਸ਼ਿਕਾਇਤਕਰਤਾ ਅਵੀਰਾਜ ਬਦੇਸ਼ਾ ਨੇ ਦੱਸਿਆ ਹੈ ਕਿ ਪ੍ਰੀਤ ਨਗਰ ‘ਚ ਓਕਾਰ ਗੈਸ ਏਜੰਸੀ ਹੈ, ਜਿੱਥੇ ਰਾਮਾਨੁਜ ਬਤੌਰ ਮੈਨੇਜਰ ਕੰਮ ਕਰਦਾ ਹੈ। ਉਨ੍ਹਾਂ ਨੇ ਦੱਸਿਆਂ ਰੋਜਾਨਾ ਦੀ ਤਰਾਂ ਰਾਮਾਨੁਜ ਨੇ ਇੱਕਠੀ ਕੀਤੇ ਪੈਸੇ ਏਜੰਸੀ ਦਫਤਰ ‘ਚ ਰੱਖ ਕੇ ਘਰ ਚਲਾ ਗਿਆ। ਅਗਲੀ ਸਵੇਰੇ ਜਦੋਂ ਸਾਢੇ 7 ਵਜੇ ਏਜੰਸੀ ਦੇ ਦਫਤਰ ਆਇਆ ਤਾਂ ਦੇਖਿਆ ਕਿ ਤਾਲੇ ਟੁੱਟੇ ਹੋਏ ਸੀ। ਜਦੋਂ ਉਹ ਅੰਦਰ ਗਿਆ ਤਾਂ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ 1.51 ਲੱਖ ਨਗਦੀ ਅਤੇ ਲੈਪਟਾਪ ਗਾਇਬ ਸੀ। ਇਸ ਤੋਂ ਬਾਅਦ ਉਸ ਨੇ ਏਜੰਸੀ ਦੇ ਮਾਲਕ ਨੂੰ ਜਾਣਕਾਰੀ ਦਿੱਤੀ। ਚੋਰੀ ਦੀ ਇਹ ਵਾਰਦਾਤ ਸੀ.ਸੀ.ਟੀ.ਵੀ ਕੈਮਰੇ ‘ਚ ਰਿਕਾਰਡ ਹੋ ਗਈ ਹੈ ਫਿਲਹਾਲ ਪੁਲਿਸ ਇਹ ਫੁਟੇਜ ਨੂੰ ਕਬਜ਼ੇ ‘ਚ ਲੈ ਕੇ ਜਾਂਚ ਕਰ ਰਹੀ ਹੈ।