glada demolished illegal slums: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਹੰਗਾਮੇ ਵਾਲੀ ਸਥਿਤੀ ਪੈਦਾ ਹੋ ਗਈ, ਜਦੋਂ ਇੱਥੇ ਜਮਾਲਪੁਰ ਖੋਖਾ ਮਾਰਕੀਟ ‘ਚ ਝੁੱਗੀਆ ‘ਤੇ ਗ੍ਰੇਟਰ ਲੁਧਿਆਣਾ ਖੇਤਰ ਵਿਕਾਸ ਅਥਾਰਟੀ (ਗਲਾਡਾ) ਨੇ ਬੁਲਡੋਜ਼ਰ ਚਲਾ ਦਿੱਤਾ।ਇਸ ਤੋਂ ਬਾਅਦ ਧਾਰਮਿਕ ਸਥਾਨ ਤੋੜਨ ‘ਤੇ ਭਾਜਪਾ ਆਗੂਆਂ ਨੇ ਰੋਸ ਜਤਾਇਆ। ਝੁੱਗੀਆਂ ਵਾਲਿਆਂ ਨੇ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਦੀ ਥਾਂ ‘ਤੇ ਕਈ ਸਾਲਾਂ ਤੋਂ ਕਬਜ਼ਾ ਕੀਤਾ ਸੀ।
ਗਲਾਡਾ ਅਧਿਕਾਰੀਆਂ ਨੇ ਕਈ ਵਾਰ ਝੁੱਗੀਆਂ ਵਾਲਿਆਂ ਨੂੰ ਥਾਂ ਖਾਲੀ ਕਰਨ ਲਈ ਨੋਟਿਸ ਦਿੱਤੇ। ਇਸ ਦੇ ਬਾਵਜੂਦ ਝੁੱਗੀਆਂ ਵਾਲਿਆਂ ਨੇ ਥਾਂ ਖਾਲੀ ਨਹੀਂ ਕੀਤੀ ਤਾਂ ਗਲਾਡਾ ਅਫਸਰਾਂ ਨੇ ਅੱਜ ਝੁੱਗੀਆਂ ‘ਤੇ ਕਾਰਵਾਈ ਕੀਤੀ।
ਦੱਸਣਯੋਗ ਹੈ ਕਿ ਅਧਿਕਾਰੀ ਸਵੇਰੇ ਕਾਰਵਾਈ ਕਰਨ ਪਹੁੰਚੇ ਤਾਂ ਝੁੱਗੀਆਂ ਵਾਲਿਆਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਕੁਝ ਭਾਜਪਾ ਆਗੂ ਵੀ ਕਾਰਵਾਈ ਕਰਨ ਪਹੁੰਚੇ ਪਰ ਗਲਾਡਾ ਅਧਿਕਾਰੀ ਕਾਰਵਾਈ ਕਰਨ ਦੀ ਜਿੱਦ ‘ਤੇ ਅੜੇ ਰਹੇ।
ਇਸ ਤੋਂ ਬਾਅਦ ਅਧਿਕਾਰੀਆਂ ਨੇ ਝੁੱਗੀਆਂ ਵਾਲਿਆਂ ਨੂੰ ਸਾਮਾਨ ਬਾਹਰ ਕੱਢਣ ਲਈ 2 ਵਜੇ ਤੱਕ ਦਾ ਸਮਾਂ ਦਿੱਤਾ। ਇਸ ਦੌਰਾਨ ਅਧਿਕਾਰੀਆਂ ਨੇ ਧਾਰਮਿਕ ਸਥਾਨਾਂ ਦੀਆਂ ਕੰਧਾਂ ਢਾਹ ਦਿੱਤੀਆਂ, ਜਿਸ ਦਾ ਭਾਜਪਾ ਆਗੂਆਂ ਨੇ ਵਿਰੋਧ ਕੀਤਾ