govt responsibility international airport halwara: ਲੁਧਿਆਣਾ (ਤਰਸੇਮ ਭਾਰਦਵਾਜ)-ਸਾਲ ਦੇ ਅੰਤ ਤੱਕ ਹਲਵਾਰਾ ‘ਚ ਇੰਟਰਨੈਸ਼ਨਲ ਏਅਰਪੋਰਟ ਬਣ ਕੇ ਤਿਆਰ ਹੋ ਜਾਵੇਗਾ ਅਤੇ ਇੱਥੋ ਘਰੇਲੂ ਉਡਾਣਾਂ ਵੀ ਸ਼ੁਰੂ ਹੋਣ ਦੀ ਉਮੀਦ ਹੈ। ਅਜਿਹੇ ‘ਚ ਏਅਰਪੋਰਟ ਦੇ ਨਿਰਮਾਣ ਨੂੰ ਲੈ ਕੇ ਸੂਬਾ ਸਰਕਾਰ ਨੇ ਤੇਜ਼ ਗਤੀ ਨਾਲ ਕੰਮ ਕਰਵਾਉਣਾ ਸ਼ੁਰੂ ਵੀ ਕਰ ਦਿੱਤਾ ਹੈ। ਏਅਰਪੋਰਟ ਦੇ ਲਈ ਜ਼ਮੀਨ ਐਕੂਵਾਇਰ ਕੀਤੀ ਜਾ ਚੁੱਕੀ ਹੈ, ਜਦਕਿ ਉੱਥੋ ਤੱਕ ਜਾਣ ਲਈ ਸੜਕ ਅਤੇ ਚਾਰਦੀਵਾਰੀ ਦਾ ਕੰਮ ਵੀ ਚੱਲ ਰਿਹਾ ਹੈ। ਟਰਮੀਨਲ ਬਿਲਡਿੰਗ ਬਣਾਉਣ ਦੇ ਲਈ ਵੀ ਕਦਮ ਚੁੱਕੇ ਗਏ ਹਨ। ਸਰਕਾਰ ਨੇ ਟਰਮੀਨਲ ਬਿਲਡਿੰਗ ਬਣਾਉਣ ਦੀ ਜ਼ਿੰਮੇਵਾਰੀ ਪੀ.ਡਬਲਿਊ.ਡੀ ਨੂੰ ਸੌਂਪ ਦਿੱਤੀ ਹੈ।ਪੀ.ਡਬਲਿਊ.ਡੀ ਨੇ ਬਿਲਡਿੰਗ ਦਾ ਡਿਜ਼ਾਇਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕੀਤੀ ਹੈ। ਦੱਸ ਦੇਈਏ ਕਿ ਇਕ ਮਹੀਨੇ ‘ਚ ਡਿਜ਼ਾਇਨ ਫਾਇਨਲ ਕਰ ਦਿੱਤਾ ਜਾਵੇਗਾ ਅਤੇ ਫਿਰ ਟੇਂਡਰ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।
ਦੱਸਣਯੋਗ ਹੈ ਕਿ ਹਲਵਾਰਾ ਏਅਰਬੇਸ ਦੇ ਕੋਲ ਇੰਟਰਨੈਸ਼ਨਲ ਏਅਰਪੋਰਟ ਬਣਾਉਣ ਦੇ ਲਈ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਿਟੀ (ਗਲਾਡਾ) ਨੇ ਕਿਸਾਨਾਂ ਦੀ 161,2703 ਏਕੜ ਨੂੰ ਐਕੂਆਇਰ ਕੀਤਾ ਹੈ। ਜ਼ਮੀਨਾਂ ਦੇ ਮੁਆਵਜ਼ੇ ਅਦਾ ਕਰ ਜ਼ਮੀਨ ‘ਤੇ ਕਾਨੂੰਨੀ ਤੌਰ ‘ਤੇ ਕਬਜ਼ਾ ਲੈ ਲਿਆ ਹੈ। ਐਕੂਆਇਰ ਦੀ ਜ਼ਮੀਨ ‘ਤੇ ਗਲਾਡਾ ਨੇ 15.72 ਕਰੋੜ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ ਹਨ। ਇਹ ਜ਼ਮੀਨ ਹੁਣ ਏਅਰਪੋਰਟ ਅਥਾਰਿਟੀ ਆਫ ਇੰਡੀਆ ਦੇ ਨਾਂ ਹੋ ਚੁੱਕੀ ਹੈ। ਸੂਬਾ ਸਰਕਾਰ ਨੇ ਦੂਜੀ ਜ਼ਿੰਮੇਵਾਰੀ ਮੰਡੀ ਬੋਰਡ ਨੂੰ ਸੌਂਪੀ ਹੈ, ਜਿਸ ਵੱਲੋਂ ਰਾਏਕੋਟ ਮੇਨ ਸੜਕ ਤੋਂ ਲੈ ਕੇ ਪਿੰਡ ਇਹਤਿਆਨਾ ਜੀ.ਜੀ.ਐੱਸ ਮਾਰਗ ਤੱਕ 5.10 ਕਿਲੋਮੀਟਰ ਲੰਬੀ ਅਤੇ 18 ਫੁੱਟ ਚੌੜੀ ਪ੍ਰੀਮਿਕਸ ਪਵਾ ਕੇ ਸੜਕ ਨਿਰਮਾਣ ਕੀਤਾ ਜਾਣਾ ਹੈ। ਇਸ ਦੇ ਲਈ ਕੰਮ ਸ਼ੁਰੂ ਹੋ ਚੁੱਕਿਆ ਹੈ, ਜਿਸ ਦੀ ਲਾਗਤ 8.33 ਕਰੋੜ ਰੁਪਏ ਹੈ। ਮੰਡੀ ਬੋਰਡ ਨੂੰ ਇਹ ਕੰਮ ਦਸੰਬਰ 2020 ‘ਚ ਅਲਾਟ ਹੋਇਆ ਸੀ ਅਤੇ ਅਕਤੂਬਰ ਤੱਕ ਇਹ ਨਿਰਮਾਣ ਪੂਰਾ ਕਰਨ ਦਾ ਦਾਅਵਾ ਹੈ। ਏਅਰਪੋਰਟ ਦੀ ਚਾਰਦੀਵਾਰੀ ਦੀ ਜ਼ਿੰਮੇਵਾਰੀ ਪੀ.ਡਬਲਿਊ.ਡੀ ਨੂੰ ਸੌਂਪੀ ਹੈ।ਵਿਭਾਗ ਨੇ ਰਿਟੇਨਿੰਗ ਵਾਲ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਵਿਭਾਗ 2.96 ਕਰੋੜ ਨਾਲ 2340 ਮੀਟਰ ਦੀਵਾਰ ਦੀ ਨਿਰਮਾਣ ਕਰੇਗਾ। ਜੂਨ ਤੱਕ ਇਸ ਦੀਵਾਰ ਦਾ ਨਿਰਮਾਣ ਕੰਮ ਪੂਰਾ ਕਰ ਲਿਆ ਜਾਵੇਗਾ। ਇਸੇ ਤਰ੍ਹਾਂ ਪਹਿਲੇ ਪੜਾਅ ‘ਚ ਬਣਨ ਵਾਲੀ ਕਾਰਗੋ ਟਰਮੀਨਲ ਬਿਲਡਿੰਗ ਦਾ ਨਿਰਮਾਣ ਕਰਵਾਇਆ ਜਾਵੇਗਾ। ਇਸ ਦੇ ਲਈ ਵਿਭਾਗ ਇਸੇ ਮਹੀਨੇ ਡਿਜ਼ਾਇਨ ਫਾਇਨਲ ਕਰਵਾ ਟੇਂਡਰ ਲਗਵਾਏਗਾ।
ਇਹ ਵੀ ਦੇਖੋ-–