green diwali police prepares: ਲੁਧਿਆਣਾ (ਤਰਸੇਮ ਭਾਰਦਵਾਜ)- ਅੱਜ ਪੂਰੇ ਦੇਸ਼ ‘ਚ ਦੀਵਾਲੀ ਦੀ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਸਰਕਾਰ ਵੱਲੋਂ ਸੂਬੇ ’ਚ 8 ਤੋਂ 10 ਵਜੇ ਤੱਕ ਪਟਾਕੇ ਚਲਾਉਣ ਅਤੇ ਗ੍ਰੀਨ ਦੀਵਾਲੀ ਮਨਾਉਣ ਸਬੰਧੀ ਹੁਕਮ ਦਿੱਤੇ ਗਏ ਹਨ। ਇਸ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਚੰਗੇ ਉਪਰਾਲੇ ਕੀਤੇ ਗਏ ਹਨ।
ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਸ਼ਹਿਰ ‘ਚ ਪੁਲਿਸ ਦੀਆਂ ਲਗਭਗ 250 ਦੇ ਕਰੀਬ ਟੀਮਾਂ ਤਿਆਰ ਕੀਤੀਆਂ ਹਨ, ਜੋ ਉਨ੍ਹਾਂ ਥਾਵਾਂ ਦੀ ਜਾਂਚ ਕਰਨਗੀਆਂ, ਜਿਥੇ 10 ਵਜੇ ਤੋਂ ਬਾਅਦ ਪਟਾਕੇ ਚਲਾਏ ਜਾਣਗੇ। ਇਸ ਤੋਂ ਇਲਾਵਾ ਨਿਯਮਾਂ ਅਨੁਸਾਰ ਪਟਾਕਿਆਂ ਦੀਆਂ ਦੁਕਾਨਾਂ ਦੀ ਅਲਾਟਮੈਂਟ ਕੀਤੀ ਗਈ ਅਤੇ ਪਟਾਕਾ ਮਾਰਕੀਟ ਚੱਲ ਰਹੀ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਦੀਆਂ 250 ਦੇ ਕਰੀਬ ਟੀਮਾਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚੋਂ 125 ਟੀਮਾਂ ਨਾਕਾਬੰਦੀ ’ਤੇ ਰਹਿਣਗੀਆਂ ਅਤੇ 125 ਦੇ ਕਰੀਬ ਟੀਮਾਂ ਪੈਟਰੋਲਿੰਗ ਕਰਨਗੀਆਂ। ਇੰਨਾ ਹੀ ਨਹੀਂ ਪੁਲਿਸ ਵੱਲੋਂ ਇੱਕ ਹੈਲਪਲਾਈਨ ਨੰਬਰ (9115601159) ਵੀ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ-– ਕਿਸਾਨਾਂ ਦੇ ਸੰਘਰਸ਼ ਮੁਹਰੇ ਨਰਮ ਦਿਖੀ ਦਿੱਲੀ ਵਾਲੀ ਸਰਕਾਰ, ਕਿਸਾਨਾਂ ਤੋਂ Live ਸੁਣੋ ਕੀ ਹੋਏ ਫੈਸਲੇ