guidelines ranking Swachh Survey: ਲੁਧਿਆਣਾ (ਤਰਸੇਮ ਭਾਰਦਵਾਜ)-ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਵੱਛ-ਸਰਵੇਖਣ-2021 ਸਬੰਧੀ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਪ੍ਰਧਾਨਗੀ ਤਹਿਤ ਇੱਕ ਮੀਟਿੰਗ ਕੀਤੀ ਗਈ। ਪ੍ਰੋਜੈਕਟ ਡਾਇਰੈਕਟਰ ਡਾ. ਪੂਰਨ ਸਿੰਘ ਅਤੇ ਡਾ ਨਰੇਸ਼ ਕੁਮਾਰ, ਸਹਾਇਕ ਡਾਇਰੈਕਟਰ, ਸੋਲਡ ਵੇਸਟ ਮੈਨਿਜਮੈਂਟ (ਪੀ.ਐਂਮ.ਆਈ.ਡੀ.ਸੀ) ਵੀ ਵਿਸ਼ੇਸ਼ ਤੌਰ ‘ਤੇ ਇਸ ਮੀਟਿੰਗ ‘ਚ ਸ਼ਾਮਲ ਹੋਏ।
ਨਗਰ ਨਿਗਮ ਕਮਿਸ਼ਨਰ ਵੱਲੋਂ ਮੀਟਿੰਗ ‘ਚ ਸਮੂਹ ਹਾਜ਼ਰ ਅਧਿਕਾਰੀਆਂ/ਕਰਮਚਾਰੀਆਂ ਨੂੰ ਸ਼ਖਤ ਲਹਿਜ਼ੇ ‘ਚ ਕਿਹਾ ਗਿਆ ਕਿ ਐੱਨ.ਜੀ.ਟੀ ਦੇ ਹੁਕਮਾਂ ਦੀ ਪਾਲਣਾ ਟਾਈਮਲਾਈਨ ਅਨੁਸਾਰ ਮੁਕੰਮਲ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਸਾਲਿਡ ਵੇਸਟ ਮੈਨੇਜਮੈਟ ਰੂਲਜ ਦੀ ਪਾਲਨਾ ਕਰਨ ਲਈ ਵੀ ਸਖਤ ਹਦਾਇਤਾਂ ਜਾਰੀ ਕੀਤੀਆਂ ਅਤੇ ਸਵੱਛ ਸਰਵੇਖਣ-2021 ‘ਚ ਵਧੀਆ ਰੈਕਿੰਗ ਲੈਣ ਲਈ ਜੰਗੀ ਪੱਧਰ ਤੇ ਕਾਰਵਾਈ ਕਰਨ ਲਈ ਆਦੇ਼ਸ ਦਿੱਤੇ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ 100 ਪ੍ਰਤੀਸ਼ਤ ਡੋਰ-ਟੂ-ਡੋਰ ਕੂੜਾ ਕੁਲੈਕਸ਼ਨ ਅਤੇ 100 ਪ੍ਰਤੀਸ਼ਤ ਸੋਰਸ ਸੈਗਰੀਗੇਸ਼ਨ ਦਾ ਕੰਮ ਹਰ ਹਾਲਤ ‘ਚ ਪੂਰਾ ਕੀਤਾ ਜਾਵੇ।
ਕਮਿਸ਼ਨਰ ਨੇ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁੱਢੇ ਨਾਲੇ ਦੇ ਨਾਲ-ਨਾਲ ਹੁਣ ਤੱਕ 8 ਮਾਈਕਰੋ ਫੋਰੈਸਟ ਬਣਾਏ ਜਾ ਚੁੱਕੇ ਹਨ ਅਤੇ ਉਨ੍ਹਾਂ ਬਾਗਬਾਨੀ ਸ਼ਾਖਾ ਨੂੰ ਹਦਾਇਤ ਕਰਦਿਆਂ ਕਿਹਾ ਕਿ ਐਨ.ਜੀ.ਓ.ਜ, ਦੇ ਸਹਿਯੋਗ ਨਾਲ 25 ਹੋਰ ਮਾਈਕਰੋ ਫੋਰੈਸਟ ਬਣਾਏ ਜਾਣ। ਉਨ੍ਹਾਂ ਸਾਰੀਆਂ ਪਾਰਕਾਂ ‘ਚ ਕੰਮਪੋਸਟ ਪਿੱਟਸ ਸਬੰਧੀ ਚਾਰਦੀਵਾਰੀ, ਐੱਮ.ਆਰ.ਐਂਫ ਦਾ ਨਿਰਮਾਣ ਕਰਨ ਅਤੇ ਸਵੱਛ ਸਰਵੇਖਣ-2021 ਦੀਆਂ ਟੂਲ ਕਿੱਟ ਅਨੁਸਾਰ ਪੁਆਇੰਟ ਵਾਈਜ ਸਮੂਹ ਅਧਿਕਾਰੀਆਂ ਨੂੰ ਪੂਰੇ ਨੰਬਰ ਹਾਸਲ ਕਰਨ ਲਈ ਵੀ ਹਦਾਇਤ ਕੀਤੀ। ਕਮਿਸ਼ਨਰ ਨਗਰ ਨਿਗਮ ਵੱਲੋਂ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਕੋਈ ਵੀ ਅਣਗਹਿਲੀ/ਕੁਤਾਹੀ ਵਰਤੀ ਗਈ ਤਾਂ ਉਨ੍ਹਾਂ ਵਿਰੁੱਧ ਸਖਤ ਅਨੁਸਾਸ਼ਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।