guidelines regarding corona: ਲੁਧਿਆਣਾ (ਤਰਸੇਮ ਭਾਰਦਵਾਜ)- ਦਸੰਬਰ ਮਹੀਨੇ ਦੀ ਸ਼ੁਰੂਆਤ ‘ਚ ਪੰਜਾਬ ਸਮੇਤ ਕਈ ਹੋਰ ਸੂਬਿਆਂ ‘ਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਨੇ ਦਸਤਕ ਦਿੱਤੀ ਸੀ, ਜਿਸ ਨੂੰ ਧਿਆਨ ‘ਚ ਰੱਖਦਿਆਂ ਹੋਇਆ ਸਰਕਾਰ ਵੱਲੋਂ ਕੁਝ ਨਵੇਂ ਦਿਸ਼ਾ ਨਿਰਦੇਸ਼ ਸਖਤੀ ਨਾਲ ਲਾਗੂ ਕੀਤੇ ਗਏ ਸੀ। ਇਹ ਦਿਸ਼ਾ ਨਿਰਦੇਸ਼ 1 ਦਸੰਬਰ ਤੋਂ ਸਾਲ ਦੇ ਅਖੀਰ ਤੱਕ ਭਾਵ 31 ਦਸੰਬਰ 2020 ਤੱਕ ਲਈ ਜਾਰੀ ਕੀਤੇ ਗਏ ਸੀ, ਪਰ ਹੁਣ ਨਵਾਂ ਸਾਲ ਆਉਣ ‘ਚ ਕੁਝ ਘੰਟਿਆਂ ਦਾ ਸਮਾਂ ਬਚਿਆ ਹੈ ਪਰ ਹਾਲੇ ਤੱਕ ਸਰਕਾਰ ਵੱਲੋਂ ਕੋਈ ਵੀ ਨਵੇਂ ਦਿਸ਼ਾ ਨਿਰਦੇਸ਼ ਲਾਗੂ ਨਹੀਂ ਕੀਤੇ ਗਏ ਪਰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਦਸੰਬਰ ਮਹੀਨੇ ‘ਚ ਕੋਵਿਡ-19 ਦੇ ਲਾਗੂ ਦਿਸ਼ਾ ਨਿਰਦੇਸ਼ਾਂ ਮੁਤਾਬਕ ਸੂਬੇ ਭਰ ‘ਚ ਨਾਈਟ ਕਰਫਿਊ ਲਾਗੂ ਹੈ ਅਤੇ ਭੀੜ ਨੂੰ ਕੰਟਰੋਲ ਕਰਨ ਲਈ ਸਖਤੀ ਨਾਲ ਨਿਯਮਾਂ ਦਾ ਪਾਲਣ ਕਰਨ ਦੀ ਹਦਾਇਤ ਦਿੱਤੀ ਗਈ ਸੀ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਸਾਲ 2021 ‘ਚ ਨਵੇਂ ਦਿਸ਼ਾ ਨਿਰਦੇਸ਼ ਕੀ ਹੋਣਗੇ ਇਹ ਤਾਂ ਆਉਣ ਵਾਲਾ ਸਮਾਂ ਤੇ ਕੇਂਦਰ ਸਰਕਾਰ ਹੀ ਦੱਸੇਗੀ।
ਇਹ ਵੀ ਦੇਖੋ-