gurdeep drug network jail: ਲੁਧਿਆਣਾ (ਤਰਸੇਮ ਭਾਰਦਵਾਜ)-ਨਸ਼ੇ ਦੀ ਖੇਪ ਨਾਲ ਫੜ੍ਹੇ ਗਏ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਸਬੰਧੀ ਹੁਣ ਇਕ ਹੋਰ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਗ੍ਰਿਫਤਾਰ ਗੁਰਦੀਪ ਅਤੇ ਉਸ ਦੇ ਸਾਥੀਆਂ ਦਾ ਨੈੱਟਵਰਕ ਜੇਲ ਤੋਂ ਅਪਰੇਟ ਹੋ ਰਿਹਾ ਸੀ, ਜਿਸ ਦਾ ਖੁਲਾਸਾ ਹੋਣਾ ਤੋਂ ਬਾਅਦ ਐੱਸ.ਟੀ.ਐੱਫ ਦੀ ਟੀਮ ਨੇ ਜੇਲ ‘ਚ ਬੰਦ ਤਸਕਰ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਹੈ। ਇਸ ਦੇ ਨਾਲ ਹੀ 3 ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਲੈ ਕੇ ਪੁੱਛਗਿੱਛ ਜਾਰੀ ਹੈ ਫਿਲਹਾਲ ਮੁਲਜ਼ਮ ਰਾਣੋ ਦੇ ਘਰ ‘ਚ ਵੀ ਚੈਕਿੰਗ ਦੇ ਨਾਲ-ਨਾਲ ਪੁਲਿਸ ਨੂੰ ਜੋ ਗੱਡੀਆਂ ਹਾਲੇ ਨਹੀਂ ਮਿਲੀਆਂ, ਉਨ੍ਹਾਂ ਦੀ ਜਾਣਕਾਰੀ ਵੀ ਖੰਗਾਲੀ ਜਾ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੂੰ ਦੋਸ਼ੀਆਂ ਦੇ ਕਬਜ਼ੇ ‘ਚੋਂ ਮਿਲੇ ਮੋਬਾਇਲ ਫੋਨ ਅਤੇ ਕਾਲ ਡੀਟੇਲ ਤੋਂ 120 ਨੰਬਰ ਅਜਿਹੇ ਵੀ ਮਿਲੇ ਹਨ, ਜਿਨ੍ਹਾਂ ‘ਤੇ 5 ਮਿੰਟ ਤੋਂ ਜਿਆਦਾ ਗੱਲ ਕੀਤੀ ਗਈ ਹੈ ਹਾਲਾਂਕਿ ਕੁਝ ਨੰਬਰਾਂ ‘ਚੇ 3-4 ਤੋਂ ਜਿਆਦਾ ਵਾਰ ਕਾਲ ਨਹੀਂ ਕੀਤੀ ਗਈ। ਪੁਲਿਸ ਨੇ ਉਕਤ ਨੰਬਰਾਂ ਦੀ ਡੀਟੇਲ ਵੀ ਕਢਵਾ ਰਹੀ ਹੈ ਕਿ ਉਹ ਨੰਬਰ ਕਿਸਦੇ ਹਨ ਅਤੇ ਉਹ ਕੀ ਕਾਰੋਬਾਰ ਕਰਦੇ ਹਨ। ਕੁਝ ਨੰਬਰ ਜਿਨ੍ਹਾਂ ਤੇ ਪੁਲਿਸ ਨੇ ਕਾਲ ਕੀਤੀ ਉਹ ਬੰਦ ਮਿਲੇ ਹਨ, ਲਿਹਾਜ਼ਾ ਉਨ੍ਹਾਂ ਦਾ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਬੁੱਧਵਾਰ ਨੂੰ ਦੁਪਹਿਰ ਨੂੰ ਗੁਰਦੀਪ ਸਿੰਘ ਅਤੇ ਉਸ ਦੇ ਬਾਕੀ ਸਾਥੀਆਂ ਨੂੰ ਇਲਾਕਾ ਡਿਊਟੀ ਮੈਜਿਸਟ੍ਰੇਟ ਨਵਜੋਤ ਕੌਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ, ਜਿੱਥੇ ਐੱਸ.ਟੀ.ਐੱਫ ਦੇ ਡੀ.ਐੱਸ.ਪੀ ਬਰਿੰਦਰ ਕੁਮਾਰ ਦੀ ਅਗਵਾਈ ‘ਚ ਪੁਲਿਸ ਨੇ ਦੋਸ਼ੀਆਂ ਦਾ 5 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਵੱਲੋਂ ਸਿਰਫ 3 ਦਿਨ ਦਾ ਰਿਮਾਂਡ ਮਿਲਿਆ ਹੈ।
ਇਹ ਵੀ ਪੜ੍ਹੋ– ਕਿਸਾਨਾਂ ਨੇ ਠੁਕਰਾਇਆ ਕੇਂਦਰ ਵੱਲੋਂ ਮੀਟਿੰਗ ਲਈ ਆਇਆ ਸੱਦਾ, ਸੁਣੋ ਕੀ ਦਿੱਤਾ ਜਵਾਬ…