halwara airbase spy case NIA: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚੋਂ ਗ੍ਰਿਫਤਾਰ ਕੀਤੇ ਹਲਵਾਰਾ ਏਅਰਬੇਸ ਦੇ ਡੀਜ਼ਲ ਮੈਕੇਨਿਕ ਅਤੇ ਉਸ ਦੇ ਸਾਥੀਆਂ ਦਾ ਕੁਨੈਕਸ਼ਨ 5 ਸਾਲ ਪੁਰਾਣੇ ਪਠਾਨਕੋਟ ਏਅਰਬੇਸ ‘ਤੇ ਹੋਏ ਅੱਤਵਾਦੀ ਹਮਲੇ ਦੇ ਨਾਲ ਹੋ ਸਕਦੇ ਹਨ। ਦਰਅਸਲ ਗ੍ਰਿਫਤਾਰ ਮੁਲਜ਼ਮਾਂ ਤੋਂ ਨਵੀਂ ਦਿੱਲੀ ਦੀ ਸੁਰੱਖਿਆ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਪੁੱਛਗਿੱਛ ਕਰ ਚੁੱਕੇ ਹਨ। ਅਧਿਕਾਰੀਆਂ ਨੇ ਪਾਕਿ ਦੀਆਂ ਖੁਫੀਆਂ ਏਜੰਸੀ ਆਈ.ਐੱਸ.ਆਈ ਦੇ ਨਾਲ ਖਾਲਿਸਤਾਨ ਸਮਰਥਕਾਂ ਦੀ ਭੂਮਿਕਾ ਸਾਹਮਣੇ ਆਉਣ ਸਬੰਧੀ ਜਾਣਕਾਰੀਆਂ ਸੀਨੀਅਰ ਅਫਸਰਾਂ ਨੂੰ ਦਿੱਤੀਆਂ ਹਨ। ਇਸ ਤੋਂ ਬਾਅਦ ਹੁਣ ਇਹ ਮਾਮਲਾ ਐੱਨ.ਆਈ.ਏ ਨੂੰ ਸੌਂਪਣ ਦਾ ਵਿਚਾਰ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ 30 ਦਸੰਬਰ 2020 ਨੂੰ ਲੁਧਿਆਣਾ ਪੁਲਿਸ ਨੇ ਵਿਦੇਸ਼ੀ ਤਾਕਤਾਂ ਦੇ ਨਾਲ ਮਿਲੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ‘ਚ ਇਕ ਦੀ ਪਛਾਣ ਹਲਵਾਰਾ ਏਅਰਬੇਸ ‘ਚ ਡੀਜ਼ਲ ਮੈਕੇਨਿਕ ਦੇ ਤੌਰ ‘ਤੇ ਤਾਇਨਾਤ ਰਾਮਪਾਲ ਸਿੰਘ ਦੇ ਰੂਪ ‘ਚ ਹੋਈ ਹੈ। ਡੀ.ਐੱਸ.ਪੀ ਗੁਰਬੰਸ ਸਿੰਘ ਨੇ ਦੱਸਿਆ ਸੀ ਕਿ ਪੁਲਿਸ ਨੂੰ ਪਿੰਡ ਟੂਸਾ ਦੇ ਰਹਿਣ ਵਾਲੇ ਰਾਮਪਾਲ ਕੁਝ ਸਾਲਾ ਪਹਿਲਾਂ ਕੁਵੈਤ ‘ਚ ਰਹਿ ਕੇ ਆਉਣ ਦੀ ਜਾਣਕਾਰੀ ਮਿਲੀ ਸੀ। ਇੰਨੀ ਹੀ ਨਹੀਂ ਉਹ ਪਿੰਡ ਦੇ ਹੀ ਰਹਿਣ ਵਾਲੇ ਇਕ ਹੋਰ ਸਖਸ਼ ਜੋ ਉਸ ਦੀ ਸਾਥੀ ਸੁਖਕਿਰਨ ਸਿੰਘ ਉਰਫ ਸੁੱਖਾ ਅਤੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ਼੍ਹੇ ਦੇ ਰਹਿਣ ਵਾਲੇ ਸਾਬਰ ਅਲੀ ਸਮੇਤ ਕੱਟੜਪੱਥੀ ਸੰਗਠਨਾਂ ਦੇ ਨਾਲ ਮਿਲਿਆ ਹੈ। ਗੈਰਕਾਨੂੰਨੀ ਗਤੀਵਿਧੀਆਂ ਚਲਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਪਾਕਿਸਤਾਨ ‘ਚ ਬੈਠੇ ਆਈ.ਐੱਸ.ਆਈ ਏਜੰਟ ਅਦਨਾਲ ਦੇ ਨਾਲ ਸੰਪਰਕ ‘ਚ ਹਨ। ਉਹ ਉਨ੍ਹਾਂ ਨੂੰ ਏਅਰਬੇਸ ਦੀ ਅੰਦਰੂਨੀ ਖੁਫੀਆ ਜਾਣਕਾਰੀ ਅਤੇ ਫੋਟੋ ਭੇਜਦਾ ਹੈ। ਇਸ ਮਾਮਲੇ ‘ਚ ਹਿਮਾਚਲ ਤੋਂ ਹੀ ਇਕ ਹੋਰ ਵਿਅਕਤੀ ਨੂੰ ਹਿਰਾਸਤ ‘ਚ ਲਿਆ ਗਿਆ ਪਰ ਪੁਲਿਸ ਨੇ ਹੁਣ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਰਿਮਾਂਡ ‘ਤੇ ਲਏ ਗਏ ਮੁਲਜ਼ਮਾਂ ਤੋਂ ਸੁਰੱਖਿਆ ਏਜੰਸੀਆਂ ਵੱਲੋਂ ਸੀ.ਆਈ.ਏ ਜਗਰਾਓ ਦਫਤਰ ‘ਚ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਦੂਜੇ ਪਾਸੇ ਹਲਵਾਰਾ ਏਅਰਬੇਸ ਦੀ ਜਾਸੂਸੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤਮਾਮ ਸੁਰੱਖਿਆ ਏਜੰਸੀਆਂ ਨੇ ਜਗਰਾਓਂ ‘ਚ ਡੇਰਾ ਲਾਇਆ ਹੈ। ਹੁਣ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ) ਨੂੰ ਸੌਂਪਣ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਦੇਖੋ–