halwara airbase spying accused disclosure: ਲੁਧਿਆਣਾ (ਤਰਸੇਮ ਭਾਰਦਵਾਜ)-ਹਲਵਾਰਾ ਏਅਰਬੇਸ ਦੀਆਂ ਜਾਣਕਾਰੀਆਂ ਪਾਕਿਸਤਾਨ ‘ਚ ਆਈ.ਐੱਸ.ਆਈ ਏਜੰਟ ਤੱਕ ਪਹੁੰਚਾਉਣ ਦੇ ਦੋਸ਼ ਤਹਿਤ ਥਾਣਾ ਸੁਧਾਰ ਪੁਲਿਸ ਨੇ ਸੁਖਕਿਰਨ ਸਿੰਘ, ਰਾਮਪਾਲ ਸਿੰਘ ਅਤੇ ਸ਼ਬੀਰ ਅਲੀ ਨੂੰ ਗ੍ਰਿਫਤਾਰ ਕੀਤਾ ਸੀ। ਮਾਮਲੇ ‘ਚ ਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਏ.ਡੀ.ਸੀ.ਪੀ ਰੁਪਿੰਦਰ ਕੌਰ ਭੱਟੀ ਦੀ ਅਗਵਾਈ ‘ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਟੀਮ ਨੂੰ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਮੁਲਜ਼ਮ ਸੁਖਕਿਰਨ ਸਿੰਘ ਨੂੰ ਯੂ.ਕੇ ਤੋਂ ਫੰਡਿੰਗ ਕੀਤੀ ਜਾ ਰਹੀ ਸੀ, ਜਿਸ ਨੂੰ ਸੁਖਕਿਰਨ ਕਿਸੇ ਜਾਣਕਾਰ ਦੇ ਖਾਤੇ ‘ਚ ਮੰਗਵਾਉਂਦਾ ਸੀ, ਜਿਸ ਤੋਂ ਬਾਅਦ ਸੁਖਕਿਰਨ ਉਸ ਤੋਂ ਕੈਸ਼ ਲੈਂਦਾ ਸੀ। ਕਾਫੀ ਸਮੇਂ ਤੋਂ ਉਸ ਨੂੰ ਫੰਡਿੰਗ ਹੋ ਰਹੀ ਸੀ ਹਾਲਾਂਕਿ ਇਹ ਫੰਡ ਆਈ.ਐੱਸ.ਆਈ ਰਾਹੀਂ ਭੇਜਿਆ ਜਾ ਰਿਹਾ ਸੀ। ਹੁਣ ਤੱਕ ਕਿੰਨਾ ਪੈਸਾ ਸੁਖਕਿਰਨ ਨੂੰ ਭੇਜਿਆ ਜਾ ਚੁੱਕਾ ਹੈ। ਇਸ ਦੇ ਲਈ ਪੁਲਿਸ ਜਾਂਚ ਕਰ ਰਹੀ ਹੈ। ਦੂਜੇ ਪਾਸੇ ਸੁਖਕਿਰਨ ਕੋਲੋਂ ਬਰਾਮਦ 315 ਬੋਰ ਦਾ ਪਿਸਟਲ ਉਸ ਨੇ ਸ਼ਬੀਰ ਅਲੀ ਤੋਂ ਖਰੀਦਿਆ ਸੀ। ਸ਼ਬੀਰ ਦੇ ਖਿਲਾਫ ਪਹਿਲਾਂ ਵੀ ਅਸਲਾ ਸਪਲਾਈ ਕਰਨ ਦਾ ਇਕ ਮਾਮਲਾ ਦਰਜ ਹੈ। ਇਸ ਦੇ ਨਾਲ ਹੀ ਰਾਮਪਾਲ ਜਨਰੇਟਰ ਚਲਾਉਣ ਦੇ ਬਹਾਨੇ ਜਾਂਦਾ ਸੀ ਅਤੇ ਅੰਦਰ ਹੋਣ ਵਾਲੀ ਹਰ ਗਤੀਵਿਧੀ ਨੂੰ ਨੋਟ ਕਰਦਾ ਸੀ ਫਿਰ ਸੁਖਕਿਰਨ ਨੂੰ ਦੱਸਦਾ ਸੀ। ਸੁਖਕਿਰਨ ਅੱਗੇ ਅਪਡੇਟ ਕਰਦਾ ਸੀ।
ਜ਼ਿਕਰਯੋਗ ਹੈ ਕਿ 30 ਦਸੰਬਰ 2020 ਨੂੰ ਲੁਧਿਆਣਾ ਪੁਲਿਸ ਨੇ ਵਿਦੇਸ਼ੀ ਤਾਕਤਾਂ ਦੇ ਨਾਲ ਮਿਲੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ‘ਚ ਇਕ ਦੀ ਪਛਾਣ ਹਲਵਾਰਾ ਏਅਰਬੇਸ ‘ਚ ਡੀਜ਼ਲ ਮੈਕੇਨਿਕ ਦੇ ਤੌਰ ‘ਤੇ ਤਾਇਨਾਤ ਰਾਮਪਾਲ ਸਿੰਘ ਦੇ ਰੂਪ ‘ਚ ਹੋਈ ਹੈ। ਡੀ.ਐੱਸ.ਪੀ ਗੁਰਬੰਸ ਸਿੰਘ ਨੇ ਦੱਸਿਆ ਸੀ ਕਿ ਪੁਲਿਸ ਨੂੰ ਪਿੰਡ ਟੂਸਾ ਦੇ ਰਹਿਣ ਵਾਲੇ ਰਾਮਪਾਲ ਕੁਝ ਸਾਲਾ ਪਹਿਲਾਂ ਕੁਵੈਤ ‘ਚ ਰਹਿ ਕੇ ਆਉਣ ਦੀ ਜਾਣਕਾਰੀ ਮਿਲੀ ਸੀ। ਇੰਨੀ ਹੀ ਨਹੀਂ ਉਹ ਪਿੰਡ ਦੇ ਹੀ ਰਹਿਣ ਵਾਲੇ ਇਕ ਹੋਰ ਸਖਸ਼ ਜੋ ਉਸ ਦੀ ਸਾਥੀ ਸੁਖਕਿਰਨ ਸਿੰਘ ਉਰਫ ਸੁੱਖਾ ਅਤੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ਼੍ਹੇ ਦੇ ਰਹਿਣ ਵਾਲੇ ਸਾਬਰ ਅਲੀ ਸਮੇਤ ਕੱਟੜਪੱਥੀ ਸੰਗਠਨਾਂ ਦੇ ਨਾਲ ਮਿਲਿਆ ਹੈ।ਦੂਜੇ ਪਾਸੇ ਹਲਵਾਰਾ ਏਅਰਬੇਸ ਦੀ ਜਾਸੂਸੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤਮਾਮ ਸੁਰੱਖਿਆ ਏਜੰਸੀਆਂ ਨੇ ਜਗਰਾਓਂ ‘ਚ ਡੇਰਾ ਲਾਇਆ ਹੈ। ਹੁਣ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ) ਨੂੰ ਸੌਂਪਣ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਦੇਖੋ–