hc postponed sho bail: ਲੁਧਿਆਣਾ (ਤਰਸੇਮ ਭਾਰਦਵਾਜ)-ਬਹੁ ਚਰਚਿਤ ਨਗਨ ਵਾਇਰਲ ਵੀਡੀਓ ਮਾਮਲੇ ‘ਚ ਸਦਰ ਖੰਨਾ ਦੇ ਸਾਬਕਾ ਐੱਸ.ਐੱਚ.ਓ ਬਲਜਿੰਦਰ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਵਾਰ ਫਿਰ ਝਟਕਾ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਬਲਜਿੰਦਰ ਸਿੰਘ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਇਸ ਨੂੰ ਪੈਂਡਿੰਗ ਰੱਖ ਦਿੱਤਾ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ ਦੀ ਤਾਰੀਕ 29 ਜਨਵਰੀ ਤੈਅ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਬਲਜਿੰਦਰ ਸਿੰਘ ਪਟਿਆਲਾ ਦੀ ਜੇਲ ‘ਚ ਬੰਦ ਹੈ। ਮਾਮਲੇ ਦੀ ਸੁਣਵਾਈ ਵੀਰਵਾਰ ਨੂੰ ਹੋਈ ਸੀ।
ਜ਼ਿਕਰਯੋਗ ਹੈ ਕਿ ਖੰਨਾ ਸਦਰ ਥਾਣਾ ‘ਚ ਪਿਤਾ-ਪੁੱਤਰ ਸਮੇਤ 3 ਲੋਕਾਂ ਨੂੰ ਨਗਨ ਹਾਲਤ ਕਰਨ ਅਤੇ ਉਨ੍ਹਾਂ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਦੋਸ਼ ‘ਚ ਬਲਜਿੰਦਰ ਸਿੰਘ ਅਤੇ ਮੁਨਸ਼ੀ ਵਰੁਣ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਬਲਜਿੰਦਰ ਦੇ ਖਿਲਾਫ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ ‘ਤੇ ਡੀ.ਜੀ.ਪੀ ਦਿਨਕਰ ਗੁਪਤਾ ਦੁਆਰਾ ਬਣਾਈ ਗਈ ਐੱਸ.ਆਈ.ਟੀ ਦੀ ਜਾਂਚ ਤੋਂ ਬਾਅਦ 4 ਜੁਲਾਈ ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਐੱਸ.ਆਈ.ਟੀ ਦੀ ਅਗਵਾਈ ਏ.ਡੀ.ਜੀ.ਪੀ ਡਾ. ਨਰੇਸ਼ ਕੁਮਾਰ ਅਰੋੜਾ ਕਰ ਰਹੇ ਸੀ। ਬਲਜਿੰਦਰ ਦੇ ਖਿਲਾਫ ਸਿਟੀ-1 ਥਾਣੇ ‘ਚ ਮਾਮਲਾ ਦਰਜ ਹੋਇਆ ਸੀ।
ਜੁਲਾਈ ਮਹੀਨੇ ‘ਚ ਮਾਮਲਾ ਦਰਜ ਹੋਣ ਤੋਂ ਬਾਅਦ ਜਦੋਂ ਸੁਪਰੀਮ ਕੋਰਟ ਤੱਕ ਜਾਣ ਤੋਂ ਬਾਅਦ ਵੀ ਬਲਜਿੰਦਰ ਸਿੰਘ ਨੂੰ ਕੋਈ ਰਾਹਤ ਨਹੀਂ ਮਿਲੀ ਤਾਂ ਅਗਾਊ ਜ਼ਮਾਨਤ ਦੀ ਉਮੀਦ ਖਤਮ ਹੁੰਦੇ ਹੀ ਬਲਜਿੰਦਰ ਨੇ 5 ਸਤੰਬਰ ਨੂੰ ਆਈ.ਜੀ. ਲੁਧਿਆਣਾ ਨੌਨਿਹਾਲ ਸਿੰਘ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਸੀ। ਉਸ ਤੋਂ ਬਾਅਦ ਕੋਰੋਨਾ ਪਾਜ਼ੀਟਿਵ ਆਉਣ ਦੇ ਚੱਲਦਿਆਂ ਸਤੰਬਰ ਮਹੀਨੇ ਦੇ ਅੰਤ ‘ਚ ਬਲਜਿੰਦਰ ਸਿੰਘ ਨੂੰ ਪਟਿਆਲਾ ਜੇਲ ਭੇਜਿਆ ਗਿਆ ਸੀ। ਉਸ ਤੋਂ ਬਾਅਦ ਲੁਧਿਆਣਾ ਸੈਸ਼ਨ ਕੋਰਟ ‘ਚ ਬਲਜਿੰਦਰ ਦੀ ਜ਼ਮਾਨਤ ਪਟੀਸ਼ਨ ਖਾਰਿਜ ਹੋਣ ਤੋਂ ਬਾਅਦ ਉਸ ਨੇ ਹਾਈਕੋਰਟ ਦਾ ਰੁਖ ਕੀਤਾ ਪਰ ਹਾਈਕੋਰਟ ‘ਚ ਵੀ ਕਈ ਤਾਰੀਕਾਂ ਤੋਂ ਬਾਅਦ ਬਲਜਿੰਦਰ ਸਿੰਘ ਨੂੰ ਰਾਹਤ ਨਹੀਂ ਮਿਲੀ ਹੈ।
ਇਹ ਵੀ ਦੇਖੋ–