health hitech rehearsal corona vaccination: ਲੁਧਿਆਣਾ (ਤਰਸੇਮ ਭਾਰਦਵਾਜ)-ਪੂਰੀ ਦੁਨੀਆ ਨੂੰ ਪਰੇਸ਼ਾਨ ਕਰਨ ਵਾਲੀ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵਲੋਂ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂ.ਐਨ.ਡੀ.ਪੀ.) ਅਤੇ ਸੰਸਾਰ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਸਹਿਯੋਗ ਨਾਲ ਟੀਕਾਕਰਨ ਕਰਨ ਲਈ ਲਈ ਜੋ ਪ੍ਰੋਗਰਾਮ ਉਲੀਕਿਆ ਗਿਆ ਹੈ, ਉਸਦੇ ਤਹਿਤ ਅੱਜ ਲੁਧਿਆਣਾ ਸਿਵਲ ਹਸਪਤਾਲ ਅਤੇ ਦਇਆਨੰਦ ਮੈਡੀਕਲ ਕਾਲਜ ਤੇ ਹਸਪਤਾਲ ‘ਚ ਡੰਮੀ ਅਭਿਆਸ (ਡ੍ਰਾਈ ਰਨ) ਗਤੀਵਿਧੀ ਚਲਾਉਣ ਲਈ ਪ੍ਰਕਿਰਿਆ ਸ਼ੁਰੂ ਹੋ ਗਈ ਹੈ।ਕੋਰੋਨਾ ਵੈਕਸੀਨੇਸ਼ਨ ਲਈ ਕੀਤੀ ਗਈ ਤਿਆਰੀ ਦੀ ਜਾਂਚ ਲਈ ਸੰਸਾਰ ਸਿਹਤ ਸੰਸਥਾ ਦੇ ਨੁਮਾਇੰਦੇ ਡਾ. ਸ੍ਰੀਨਿਵਾਸਨ ਨੇ ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਸਥਾਪਿਤ ਕੋਰੋਨਾ ਟੀਕਾਕਰਨ ਕੇਂਦਰ ਦਾ ਨਿਰੀਖਣ ਕੀਤਾ ਅਤੇ ਕੀਤੇ ਗਏ ਪ੍ਰਬੰਧਾਂ ਲਈ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।
ਇਸ ਤੋਂ ਪਹਿਲਾਂ ਸੰਸਾਰ ਸਿਹਤ ਸੰਸਥਾ ਦੀ ਟੀਮ ਨੇ ਸਿਵਲ ਹਸਪਤਾਲ ਲੁਧਿਆਣਾ ‘ਚ ਕੋਵਿਡ-19 ਟੀਕਾਕਰਨ ਕਰਨ ਲਈ ਸਥਾਪਿਤ ਕੇਂਦਰ ਦਾ ਨਿਰੀਖਣ ਕੀਤਾ ਅਤੇ ਡੰਮੀ ਅਭਿਆਸ (ਡ੍ਰਾਈ ਰਨ) ਦੀ ਪ੍ਰਕਿਰਿਆ ਨੂੰ ਵੇਖਿਆ। ਇਸ ਮੌਕੇ ਐੱਸ.ਐੱਮ.ਓ. ਡਾਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਅਤੇ ਹਸਪਤਾਲ ਪ੍ਰਸ਼ਾਸਨ ਵਲੋਂ ਟੀਕਾਕਰਨ ਡ੍ਰਾਈ ਰਨ ਕੇਂਦਰ ਨੂੰ ਅੰਤਿਮ ਛੂਹਾਂ ਦਿੱਤੀਆਂ ਗਈਆਂ ਹਨ, ਤਾਂ ਜੋ ਭਵਿੱਖ ‘ਚ ਕੋਵਿਡ-19 ਟੀਕਾਕਰਨ ਕਰਨ ਸਮੇਂ ਕੋਈ ਸਮੱਸਿਆ ਪੇਸ਼ ਨਾ ਆਵੇ।
ਦੱਸ ਦੇਈਏ ਕਿ ਲੁਧਿਆਣਾ ‘ਚ 2 ਦਿਨਾਂ ਤੱਕ ਚੱਲਣ ਵਾਲੀ ਇਸ ਹਾਈਟੈੱਕ ਰਿਹਾਸਲ ਦੇ ਪਹਿਲੇ ਦਿਨ ਜ਼ਿਲ੍ਹਾਂ ਪ੍ਰਸ਼ਾਸਨ, ਵਿਸ਼ਵ ਸਿਹਤ ਸੰਗਠਨ ਅਤੇ ਸਿਹਤ ਵਿਭਾਗ ਦੀ ਸੰਯੁਕਤ ਟੀਮ ਨੇ ਜ਼ਿਲ੍ਹੇ ‘ਚ ਬਣੇ 7 ਵੈਕਸੀਨਾਂ ਸੈਂਟਰਾਂ ਦਾ ਜਾਇਜਾ ਲਿਆ, ਜਿਸ ‘ਚ ਮਰੀਜ਼ ਦੀ ਐਂਟਰੀ ਨੂੰ ਲੈ ਕੇ ਉਸ ਦੇ ਬੈਠਣ, ਕੰਪਿਊਟਰ ‘ਚ ਦਰਜ ਡਾਟਾ (ਰਜਿਸਟ੍ਰੇਸ਼ਨ), ਵੈਕਸੀਨ ਲਾਉਣ ਲਈ ਤਿਆਰ ਕੀਤੇ ਗਏ ਕਮਰੇ, ਵੈਕਸੀਨ ਤੋਂ ਬਾਅਦ ਉਸ ਨੂੰ ਆਬਜ਼ਰਵ ਕਰਨ ਦੇ ਲ਼ਈ ਬਣਾਏ ਆਬਜ਼ਰਵੇਸ਼ਨ ਰੂਮ ਅਤੇ ਵੈਕਸੀਨ ਤੋਂ ਬਾਅਦ ਹੋਣ ਵਾਲੀ ਸੰਭਾਵਿਤ ਐਲਰਜੀ ਦਾ ਤਰੁੰਤ ਇਲਾਜ ਸ਼ੁਰੂ ਕਰਨ ਦੇ ਲਈ ਇਕ ਪੇਸ਼ੈਂਟ ਬੈੱਡ ਦੀ ਵਿਵਸਥਾ ਨੂੰ ਦੇਖਿਆ ਗਿਆ। ਵਿਭਾਗੀ ਅਧਿਕਾਰੀਆਂ ਮੁਤਾਬਕ ਕੋਰੋਨਾ ਦੀ ਵੈਕਸੀਨ ਕਾਫੀ ਸਿੰਸੇਟਵ ਹੈ ਅਤੇ ਇਸ ਕਾਰਨ ਉਹ ਇਸ ਨੂੰ ਲਾਉਣ ਦੀ ਵਿਵਸਥਾ ਨੂੰ ਲੈ ਕੇ ਪੂਰੀ ਤਰ੍ਹਾਂ ਭਰੋਸੇਮੰਦ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ–