health team raids adulterated desighee: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਸਿਹਤ ਵਿਭਾਗ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਕੀਤੀ ਜਦੋਂ ਉਨ੍ਹਾਂ ਨੇ ਇਕ ਘਰ ‘ਚ ਚੱਲ ਰਹੇ ਨਕਲੀ ਘਿਓ ਦੇ ਧੰਦੇ ਨੂੰ ਬੇਨਕਾਬ ਕਰਦੇ ਹੋਏ ਵੱਡੀ ਮਾਤਰਾ ‘ਚ ਘਿਓ ਬਰਾਮਦ ਕੀਤਾ। ਜਾਣਕਾਰੀ ਮੁਤਾਬਕ ਸਿਹਤ ਵਿਭਾਗ ਵਲੋਂ ਇੱਥੇ ਸ਼ਾਮ ਨਗਰ ‘ਚ ਇਕ ਘਰ ‘ਤੇ ਛਾਪਾ ਮਾਰਿਆ, ਜਿੱਥੋਂ ਲਗਭਗ 3.5 ਕੁਵਿੰਟਲ ਨਕਲੀ ਘਿਓ ਜ਼ਬਤ ਕੀਤਾ ਗਿਆ ਅਤੇ ਜਿਸਦੇ ਸੈਂਪਲ ਭਰ ਕੇ ਜਾਂਚ ਲਈ ਭੇਜੇ ਗਏ ਹਨ ਪਰ ਦੋਸ਼ੀ ਮੌਕੇ ‘ਤੇ ਫਰਾਰ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ ਸਿਹਤ ਅਫਸਰ ਡਾ. ਰਾਜੇਸ ਗਰਗ ਨੇ ਦੱਸਿਆ ਕਿ ਉਨਾ ਵੱਲੋਂ ਆਪਣੀ ਟੀਮ ਦੇ ਨਾਲ ਸ਼ਾਮ ਨਗਰ ਸਥਿਤ ਇੱਕ ਘਰ ‘ਤੇ ਛਾਪੇਮਾਰੀ ਕੀਤੀ ਗਈ, ਜਿੱਥੋ ਦੇਸੀ ਘਿਓ, ਵਨਸਪਤੀ, ਰੀਫਾਈਡ ਕੋਟਨ ਸੀਡ ਆਇਲ, ਸਕਿਮਡ ਮਿਲਕ ਪਾਊਡਰ ਬਰਾਮਦ ਕੀਤਾ ਗਿਆ ਹੈ। ਉਨਾ ਦੱਸਿਆ ਕਿ ਉਨਾ ਦੀ ਟੀਮ ਵੱਲੋ ਸਾਰੇ ਸਮਾਨ ਨੂੰ ਸੀਜ ਕਰ ਦਿੱਤਾ ਗਿਆ ਅਤੇ ਸੈਪਲ ਭਰਕੇ ਜਾਂਚ ਦੇ ਲਈ ਭੇਜੇ ਗਏ ਹਨ ਅਤੇ ਰਿਪੋਰਟ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ‘ਤੇ ਫੂਡ ਸੇਫਟੀ ਅਫਸਰ ਰੋਸਨੀ ਮਹਾਜਨ, ਐਫ.ਐਸ.ਓ. ਤਰੁਣ ਬਾਂਸਲ, ਐਫ.ਐਸ.ਓ. ਚਰਨਜੀਤ ਸਿੰਘ ਅਤੇ ਦਿਵਜੋਤ ਟੀਮ ‘ਚ ਹਾਜ਼ਰ ਸਨ।ਉਨਾ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਇਸ ਤਰਾਂ ਦੀਆਂ ਗਤੀਵਿਧੀਆ ਜਾਰੀ ਰਹਿਣਗੀਆ ਅਤੇ ਲੋਕਾ ਦੀ ਸਿਹਤ ਨਾਲ ਕਿਸੇ ਨੂੰ ਵੀ ਖਿਲਵਾੜ ਕਰਨ ਦੀ ਆਗਿਆ ਨਹੀ ਦਿੱਤੀ ਜਾਵੇਗੀ।