heatwave continue few day: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅੱਜ ਭਾਵ ਵੀਰਵਾਰ ਨੂੰ ਮੌਸਮ ਪਲ-ਪਲ ਰੰਗ ਬਦਲ ਰਿਹਾ ਹੈ। ਕਦੀ ਤੇਜ਼ ਧੁੱਪ ਅਤੇ ਕਦੀ ਬੱਦਲ ਛਾਏ ਰਹੇ ਹਨ।ਅਜਿਹਾ ਹੀ ਨਜ਼ਾਰਾ ਅੱਜ ਦੁਪਹਿਰ ਤੱਕ ਜਾਰੀ ਰਿਹਾ। ਇਸ ਦੌਰਾਨ ਕਦੀ-ਕਦੀ ਹਵਾ ਵੀ ਚੱਲ ਰਹੀ ਹੈ, ਜਿਸ ਕਾਰਨ ਗਰਮੀ ਤੋਂ ਰਾਹਤ ਮਿਲੀ। ਮੌਸਮ ਵਿਭਾਗ ਮੁਤਾਬਕ ਲਗਭਗ 12 ਵਜੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਵਿਭਾਗ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਵੀ ਬੱਦਲਾਂ ਦਾ ਆਵਾਜਾਈ ਜਾਰੀ ਰਹੇਗੀ।
ਮੌਸਮ ਵਿਭਾਗ ਨੇ ਭਵਿੱਖਬਾਣੀ ਜਾਰੀ ਕਰਦੇ ਹੋਏ ਦੱਸਿਆ ਹੈ ਕਿ 2 ਦਿਨਾਂ ਤੱਕ ਗਰਮੀ ਤੋਂ ਰਾਹਤ ਨਹੀਂ ਮਿਲੇਗੀ। 25 ਸਤੰਬਰ ਤੋਂ ਬਾਅਦ ਥੋੜੇ ਬਹੁਤ ਬੱਦਲ ਛਾਏ ਰਹਿ ਸਕਦੇ ਹਨ ਪਰ ਇਸ ਤੋਂ ਬਾਅਦ ਮੌਸਮ ਸਾਫ ਰਹੇਗਾ। ਹਾਲਾਂਕਿ ਵਿਦਾਈ ਵੱਲ ਵੱਧ ਰਹੇ ਮਾਨਸੂਨ ਤੋਂ ਹੁਣ ਜਿਆਦਾ ਉਮੀਦ ਨਹੀਂ ਜਤਾਈ ਜਾ ਰਹੀ ਹੈ। ਤੇਜ਼ ਬਾਰਿਸ਼ ਦੀ ਤਾਂ ਕੋਈ ਸੰਭਾਵਨਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਚੱਲ ਰਹੇ ਕੋਰੋਨਾ ਦੇ ਦੌਰ ਕਾਰਨ ਲੋਕਾਂ ‘ਚ ਕਾਫੀ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਜਿਸ ਕਾਰਨ ਲੋਕ ਘੱਟ ਹੀ ਘਰਾਂ ‘ਚੋਂ ਬਾਹਰ ਨਿਕਲ ਰਹੇ ਹਨ ਅਤੇ ਬਾਜ਼ਾਰਾਂ ਵੀ ਸੰਨਾਟਾ ਪਸਰਿਆ ਹੋਇਆ ਹੈ।