heatwave continue few days: ਲੁਧਿਆਣਾ (ਤਰਸੇਮ ਭਾਰਦਵਾਜ)- ਸਾਉਣ ਦਾ ਮਹੀਨਾ ਖਤਮ ਹੋਣ ਦੇ ਬਾਅਦ ਵੀ ਮਾਨਸੂਨ ਨੇ ਅਚਾਨਕ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਲੁਧਿਆਣਾ ‘ਚ 2 ਦਿਨ ਰੁਕ-ਰੁਕ ਕੇ ਵੱਖ ਵੱਖ ਹਿੱਸਿਆਂ ‘ਚ ਬਾਰਿਸ਼ ਹੁੰਦੀ ਰਹੀ। ਅੱਜ ਭਾਵ ਸ਼ਨੀਵਾਰ ਨੂੰ ਫਿਰ ਬੱਦਲ ਛਾਏ ਰਹੇ ਪਰ ਬਾਅਦ ‘ਚ ਤੇਜ਼ ਧੁੱਪ ਨਿਕਲ ਪਈ, ਜਿਸ ਕਾਰਨ ਵਾਤਾਵਰਨ ‘ਚ ਨਮੀ ਦੀ ਮਾਤਰਾ ਵੱਧ ਗਈ। ਇਸ ਕਾਰਨ ਹੁਣ ਲੋਕਾਂ ਨੂੰ ਫਿਰ ਹੁੰਮਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹੁਣ ਮੌਸਮ ਵਿਭਾਗ ਨੇ ਤਾਜ਼ਾ ਭਵਿੱਖਬਾਣੀ ਜਾਰੀ ਕੀਤੀ ਹੈ। ਤਾਜ਼ਾ ਅਪਡੇਟ ਮੁਤਾਬਕ ਪੂਰੇ ਸੂਬੇ ‘ਚ ਬੱਦਲਾਂ ਦੀ ਆਵਾਜਾਈ ਦੇ ਨਾਲ ਵੱਖ-ਵੱਖ ਥਾਵਾਂ ‘ਤੇ ਇਸ ਪੂਰੇ ਹਫਤੇ ਰੁਕ-ਰੁਕ ਕੇ ਬਾਰਿਸ਼ ਹੁੰਦੀ ਰਹੇਗੀ। ਇਸ ਦੇ ਨਾਲ 27-28 ਨੂੰ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੌਰਾਨ ਲੋਕਾਂ ਨੂੰ ਹੁੰਮਸ ਨਾਲ ਜੂਝਣਾ ਪਵੇਗਾ।