heavy corona ravana mannequins sold: ਲੁਧਿਆਣਾ (ਤਰਸੇਮ ਭਾਰਦਵਾਜ)-ਕੋਰੋਨਾ ਮਹਾਮਾਰੀ ਦੀ ਕਹਿਰ ਦੇਸ਼ ਦੇ ਹਰ ਵਰਗ ‘ਤੇ ਛਾਇਆ ਨਜ਼ਰ ਆਇਆ ਹੈ। ਕਈ ਲੋਕਾਂ ਨੇ ਆਪਣੀ ਜਾਨ ਗੁਆਈ ਤੇ ਕਈ ਦੀਆਂ ਤਾਂ ਰੋਜ਼ੀ-ਰੋਟੀ ਹੀ ਚਲੀ ਗਈ। ਇੰਨਾ ਹੀ ਕੋਰੋਨਾ ਮਹਾਮਾਰੀ ਦੀ ਅਸਰ ਹੁਣ ਧਾਰਮਿਕ ਪਰੰਪਰਾਵਾਂ ‘ਤੇ ਵੀ ਦੇਖਣ ਨੂੰ ਮਿਲਿਆ ਹੈ। ਦੱਸਣਯੋਗ ਹੈ ਕਿ ਸ਼ਹਿਰ ‘ਚ ਸ੍ਰੀ ਰਾਮ ਲੀਲਾ ਕਮੇਟੀ ਦਰੇਸੀ ਵੱਲੋਂ ਸਭ ਤੋਂ ਉੱਚਾ 35 ਫੁੱਟ ਦਾ ਰਾਵਣ ਬਣਾਇਆ ਗਿਆ ਹੈ। ਦੇਰ ਰਾਤ 12 ਵਜੇ ਰਾਵਣ ਦਾ ਪੁਤਲਾ ਦਰੇਸੀ ਮੈਦਾਨ ‘ਚ ਪੁਲਿਸ ਦੀ ਸੁਰੱਖਿਆ ‘ਚ ਖੜ੍ਹਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰਾਜਗੁਰੂ ਨਗਰ ਦੁਸ਼ਹਿਰਾ ਕਮੇਟੀ, ਢੋਲੇਵਾਲਾ ‘ਚ ਧਰਮ ਤੇ ਵਿਰਸਾ ਕਲੱਬ ਪ੍ਰਤਾਪ ਚੌਕ ਅਤੇ ਉਪਕਾਰ ਨਗਰ ਦੁਸ਼ਹਿਰਾ ਕਮੇਟੀ ਵੱਲ਼ੋਂ 20-20 ਫੁੱਟ ਦਾ ਰਾਵਣ ਬਣਾਇਆ ਗਿਆ ਹੈ।
ਇਸ ਵਾਰ ਕੋਰੋਨਾ ਦਾ ਮਾਰ ਅਜਿਹੀ ਪਈ ਹੈ ਕਿ ਬਾਜ਼ਾਰ ‘ਚ ਰਾਵਣ , ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਖਰੀਦਣ ਲਈ ਗਾਹਕ ਹੀ ਨਹੀਂ ਮਿਲ ਰਹੇ ਹਨ। ਇਸ ਤੋਂ ਦੁਕਾਨਦਾਰਾਂ ਦੀ 75 ਫੀਸਦੀ ਵਿਕਰੀ ਘੱਟ ਗਈ ਹੈ। ਹੈਬੋਵਾਲ ਸਥਿਤ ਦੁਕਾਨ ਦੇ ਮਾਲਿਕ ਅਨਿਲ ਥਾਪਰ ਨੇ ਦੱਸਿਆ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਅੱਧੇ ਹੀ ਪੁਤਲੇ ਲੈ ਕੇ ਆਏ, ਪਰ ਉਸ ‘ਚ ਹੁਣ ਤੱਕ 25 ਫੀਸਦੀ ਦੀ ਹੀ ਵਿਕਰੀ ਹੋਈ ਹੈ।