ਲੁਧਿਆਣਾ-(ਤਰਸੇਮ ਭਾਰਦਵਾਜ)ਪੰਜਾਬ ‘ਚ ਬਹੁਤ ਤੇਜ ਗਰਮੀ ਪੈਣ ਕਾਰਨ ਕਈ ਪਸ਼ੂ-ਪੰਛੀ, ਜਾਨਵਰ ਮਰ ਰਹੇ ਹਨ ਅਤੇ ਲੋਕਾਂ ਦਾ ਹਾਲ ਬੇਹਾਲ ਹੋਇਆ ਹੈ।

ਬੀਤੇ ਦਿਨ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਸਮੇਤ ਕਈ ਜ਼ਿਲਿਆਂ ‘ਚ ਬਾਰਿਸ਼ ਹੋਈ ਹੈ।ਮੌਸਮ ਵਿਭਾਗ ਮੁਤਾਬਿਕ ਅਗਸਤ ਤਕ ਹਨ੍ਹੇਰੀ ਅਤੇ ਹਲਕਾ ਮੀਂਹ ਪੈਣ ਦੇ ਆਸਾਰ ਹਨ।13 ਤੋਂ ਬਾਅਦ ਫਿਰ ਮੌਸਮ ਬਦਲੇਗਾ ਅਤੇ ਉਸੇ ਤਰ੍ਹਾਂ ਗਰਮੀ, ਹੁੰਮਸ, ਨਾਲ ਲੋਕਾਂ ਦਾ ਬੁਰਾ ਹਾਲ ਹੋਵੇਗਾ।ਇਸ ਮਾਨਸੂਨ ‘ਚ ਬਾਰਿਸ਼ ਦਾ ਰਿਕਾਰਡ 258.7 ਐੱਮ.ਐੱਮ. ਦਰਜ ਕੀਤੀ ਗਈ।





















