high security num plate website: ਲੁਧਿਆਣਾ (ਤਰਸੇਮ ਭਾਰਦਵਾਜ)-ਵਾਹਨ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਮਕਸਦ ਨਾਲ ਟਰਾਂਸਪੋਰਟ ਵਿਭਾਗ ਨੇ ਵਾਹਨਾਂ ‘ਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਲਾਉਣੀਆਂ ਲਾਜ਼ਮੀ ਕਰ ਦਿੱਤੀਆਂ ਸੀ। ਇਸ ਦੇ ਮੱਦੇਨਜ਼ਰ ਕੋਵਿਡ-19 ਦੇ ਚੱਲਦਿਆਂ ਹਾਈ ਸਕਿਓਰਿਟੀ ਨੰਬਰ ਪਲੇਟ ਲਾਉਣ ਲਈ ਆਨਲਾਈਨ ਫੀਸ ਜਮ੍ਹਾਂ ਹੋ ਰਹੀ ਹੈ। ਸਿਰਫ ਵਾਹਨ ‘ਤੇ ਨੰਬਰ ਪਲੇਟ ਲਾਉਣ ਲਈ ਸੈਂਟਰ ‘ਤੇ ਜਾਣਾ ਪਵੇਗਾ। ਇਸ ਤੋਂ ਇਲਾਵਾ ਹੋਮ ਫਿਟਨੈਂਸ ਦੀ ਆਪਸ਼ਨ ਵੀ ਵੈੱਬਸਾਈਟ ‘ਤੇ ਉਪਲੱਬਧ ਹੈ ਪਰ ਪਿਛਲੇ 2 ਦਿਨਾਂ ਤੋਂ ਵੈੱਬਸਾਈਟ ਕ੍ਰੈਸ਼ ਹੋਣ ਦੇ ਕਾਰਨ ਕੰਮ ਨਹੀਂ ਕਰ ਰਹੀ ਸੀ, ਜਿਸ ਕਾਰਨ ਉਮੀਦਵਾਰਾਂ ਦੀ ਨਾ ਤਾਂ ਫੀਸ ਜਮ੍ਹਾਂ ਹੋ ਸਕੀ ਅਤੇ ਨਾ ਹੀ ਅਪਾਇੰਟਮੈਂਟ ਲੈ ਸਕੇ ਪਰ ਜਦੋਂ ਵੈੱਬਸਾਈਟ ਸ਼ੁਰੂ ਹੋਈ ਤਾਂ ਕੁਝ ਘੰਟਿਆਂ ‘ਚ 9353 ਨਵੇਂ ਉਮੀਦਵਾਰ ਆ ਗਏ। ਜਾਣਕਾਰੀ ਮੁਤਾਬਕ ਵੈੱਬਸਾਈਟ ‘ਤੇ ਮੈਂਟਨੈਂਸ ਅਤੇ ਕੁਝ ਤਰੁੱਟੀਆਂ ਨੂੰ ਦੂਰ ਕਰਨ ਲਈ ਕੰਮ ਕੀਤਾ ਜਾ ਰਿਹਾ ਸੀ।
ਇਸ ਸਬੰਧੀ ਐੱਸ.ਟੀ.ਸੀ ਅਮਰਪਾਲ ਨੇ ਦੱਸਿਆ ਕਿ ਐੱਚ.ਐੱਸ.ਆਰ.ਪੀ ਵੈੱਬਸਾਈਟ ਦੀ ਜ਼ਰੂਰੀ ਮੇਟਨੈਂਸ ਦੇ ਚੱਲਦਿਆਂ ਕੰਮ ਨਹੀਂ ਕਰ ਰਹੀ ਸੀ ਪਰ ਹੁਣ ਉਹ ਪਹਿਲਾਂ ਦੀ ਤਰ੍ਹਾਂ ਫਿਰ ਤੋਂ ਸ਼ੁਰੂ ਹੋ ਚੁੱਕੀ ਹੈ। ਵੈੱਬਸਾਈਟ ਸ਼ੁਰੂ ਹੋਣ ‘ਤੇ ਪੰਜਾਬ ‘ਚ ਪਹਿਲੀ ਵਾਰ ਸਭ ਤੋਂ ਜਿਆਦਾ 9353 ਐਪਲੀਕੇਸ਼ਨਾਂ ਆਈਆਂ ਹਨ। ਹੁਣ ਆਨਲਾਈਨ ਪੇਮੈਂਟ ਕਰ ਹੋਮ ਫਿਟਨੈਂਸ ਅਤੇ ਸੈਂਟਰ ‘ਤੇ ਫਿਟਨੈਂਸ ਕਰਵਾਉਣ ਲਈ ਆਸਾਨੀ ਨਾਲ ਅਪਲਾਈ ਕੀਤਾ ਜਾ ਸਕਦਾ ਹੈ।
ਵਿਭਾਗ ਵੱਲੋਂ 18 ਸਤੰਬਰ ਦੇ ਅੰਕੜਿਆਂ ਮੁਤਾਬਕ ਅਪਲਾਈ ਕਰਨ ਵਾਲੇ 4.5 ਲੱਖ ਤੋਂ 3.5 ਲੱਖ ਵਾਹਨਾਂ ‘ਤੇ ਹੀ ਹਾਈ ਸਕਿਓਰਿਟੀ ਨੰਬਰ ਪਲੇਟ ਲੱਗ ਸਕੀ ਹੈ। ਅਪਲਾਈ ਕੀਤੇ ਗਏ ਵਾਹਨਾਂ ਤੋਂ ਦੁੱਗਣੇ ਵਾਹਨ ਚਾਲਕ ਅਜਿਹੇ ਹਨ, ਹੁਣ ਤੱਕ ਆਨਲਾਈਨ ਹਾਈ ਸਕਿਓਰਿਟੀ ਨੰਬਰ ਪਲੇਟ ਲਈ ਅਪਲਾਈ ਹੀ ਨਹੀਂ ਕੀਤਾ ਹੈ। ਇਸ ‘ਚ ਕਈ ਗੱਡੀਆਂ ਦੂਜੇ ਸੂਬਿਆਂ ਦੀ ਵੀ ਹਨ, ਜਿਨ੍ਹਾਂ ਨੂੰ ਹੁਣ ਤੱਕ ਟਰਾਂਸਫਰ ਹੀ ਨਹੀਂ ਕਰਵਾਇਆ ਗਿਆ ਹੈ।
ਹੁਣ ਘਰ ਬੈਠੇ ਵੀ ਲਗਵਾ ਸਕਦੇ ਹੋ ਨੰਬਰ ਪਲੇਟ- ਕੰਪਨੀ ਵੱਲੋਂ ਨੰਬਰ ਪਲੇਟ ਲਗਵਾਉਣ ਲਈ ਹੋਮ ਸਰਵਿਸ ਵੀ ਦਿੱਤੀ ਜਾ ਰਹੀ ਹੈ। ਘਰ ਬੈਠੇ ਸੁਵਿਧਾ ਲੈਣ ਲਈ www.punjabhsrp.in ‘ਤੇ ਲਾਗ ਇਨ ਕਰਨਾ ਹੋਵੇਗਾ। ਉਸ ਤੋਂ ਬਾਅਦ ਕੰਪਨੀ ਦਾ ਮੁਲਾਜ਼ਮ ਤੁਹਾਡੇ ਘਰ ਆ ਕੇ ਨੰਬਰ ਪਲੇਟ ਲਗਾ ਦੇਵੇਗਾ। ਕੰਪਨੀ ਨੇ ਇਸ ਦੀ ਫੀਸ ਤੈਅ ਕਰ ਰੱਖੀ ਹੈ, ਜੋ ਕਿ ਆਨਲਾਈਨ ਜਮ੍ਹਾਂ ਕਰਵਾਈ ਜਾ ਸਕਦੀ ਹੈ। ਅਪਲਾਈ ਕਰਨ ਦੇ 4 ਕੰਮਕਾਜੀ ਦਿਨਾਂ ‘ਚ ਨੰਬਰ ਪਲੇਟ ਬਣ ਜਾਵੇਗੀ, ਜਿਸ ਦੀ ਸੂਚਨਾ ਗੱਡੀ ਮਾਲਕ ਨੂੰ ਐੱਸ. ਐੱਮ .ਐੱਸ. ਨਾਲ ਦਿੱਤੀ ਜਾਵੇਗੀ।