hobby teacher employment daughter: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ‘ਚ ਹੁਨਰ ਤੇ ਕਾਬਲੀਅਤ ਦੀ ਕੋਈ ਕਮੀ ਨਹੀਂ ਤੇ ਪੰਜਾਬੀਆਂ ਦੀ ਕਾਬਲੀਅਤ ਦੁਨੀਆ ਨੂੰ ਨਵੀਂ ਦਿਸ਼ਾ ਦੇਣ ਦੀ ਸਮਰੱਥਾ ਰੱਖਦੀ ਹੈ।ਇਸਦੀ ਮਿਸਾਲ ਪੇਸ਼ ਕਰਦੀ ਲੁਧਿਆਣਾ ਦੀ ਗਗਨਦੀਪ , ਜੋ ਕਿ ਇਕ ਡਰਾਇੰਗ ਟੀਚਰ ਹੈ ਪਰ ਉਸ ਨੇ ਖਾਲੀ ਸਮੇਂ ਦੀ ਸਹੀ ਵਰਤੋਂ ਕਰਦੇ ਹੋਏ ਆਪਣੇ ਅਜਿਹੇ ਹੁਨਰ ਨੂੰ ਪੇਸ਼ ਕੀਤਾ ਹੈ, ਜੋ ਉਸ ਦਾ ਹੁਣ ਰੁਜ਼ਗਾਰ ਬਣ ਗਿਆ ਹੈ। ਦਰਅਸਲ ਗਗਨਦੀਪ ਨੇ ਮਿੱਟੀ ਦੇ ਦੀਵਿਆਂ ਤੇ ਕਲਾਕ੍ਰਿਤੀਆਂ ਨੂੰ ਰੰਗ ਕਰਕੇ ਉਨ੍ਹਾਂ ਨੂੰ ਸੁੰਦਰ ਰੂਪ ਦੇਣ ਦਾ ਕੰਮ ਸ਼ੁਰੂ ਕੀਤਾ ਹੈ। ਇੰਨਾ ਹੀ ਨਹੀਂ ਇਸ ਕੰਮ ‘ਚ ਆਪਣੀ ਮਾਂ ਦਾ ਹੱਥ ਵਟਾਉਣ ਲਈ ਗਗਨਦੀਪ ਦੀ ਪੰਜਵੀ ਕਲਾਸ ‘ਚ ਪੜ੍ਹਦੀ ਧੀ ਨੈਨਾ ਵੀ ਪੂਰਾ ਸਾਥ ਦੇ ਰਹੀ ਹੈ। ਇਸ ਨਾਲ ਹੁਣ ਗਗਨਦੀਪ ਅਤੇ ਉਸ ਦੀ ਧੀ ਆਪਣੇ ਸ਼ੌਕ ਪੂਰਾ ਕਰਨ ਦੇ ਨਾਲ-ਨਾਲ ਘਰ ਦਾ ਗੁਜ਼ਾਰਾ ਵੀ ਚਲਾ ਰਹੀ ਹਨ।
ਗਗਨਦੀਪ ਨੇ ਆਪਣੇ ਹੁਨਰ ਨੂੰ ਆਪਣਾ ਰੁਜ਼ਗਾਰ ਬਣਾਇਆ ਹੈ, ਗਗਨਦੀਪ ਨੇ ਆਪਣੇ ਖਾਲੀ ਸਮੇਂ ਨੂੰ ਅਜਾਈਂ ਨਾ ਗੁਆ ਕੇ ਇਹ ਕੰਮ ਕਰਕੇ ਆਪਣਾ ਸ਼ੌਕ ਪੂਰਾ ਕਰ ਰਹੀ ਹੈ। ਗੱਲਬਾਤ ਕਰਦੇ ਹੋਏ ਗਗਨਦੀਪ ਨੇ ਦੱਸਿਆ ਹੈ ਕਿ ਉਸ ਦਾ ਇਹ ਕੰਮ ਉਨ੍ਹਾਂ ਔਰਤਾਂ ਨੂੰ ਨਵੀਂ ਦਿਸ਼ਾਂ ਦੇ ਰਿਹਾ ਹੈ ਜੋ ਕਿ ਸਮਾਜ ‘ਚ ਕੁਝ ਨਵਾਂ ਕਰਨ ਦੀ ਚਾਹਵਾਨ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਕੰਮ ਔਰਤਾਂ ਨੂੰ ਆਤਮ ਨਿਰਭਰ ਬਣਾ ਰਿਹਾ ਹੈ। ਉਨ੍ਹਾਂ ਦੇ ਇਸ ਕੰਮ ‘ਚ ਉਨ੍ਹਾਂ ਦੀ ਧੀ ਚਾਈਂ ਚਾਈਂ ਆਪਣੀ ਮਾਂ ਦਾ ਸਾਥ ਦਿੰਦੀ ਹੈ ।
ਦੂਜੇ ਪਾਸੇ ਪੰਜਵੀਂ ਜਮਾਤ ‘ਚ ਪੜ੍ਹਨ ਵਾਲੀ ਨੈਨਾਂ ਨੇ ਕਿਹਾ ਕੇ ਦੀਵਿਆਂ ਨੂੰ ਰੰਗ ਕਰਨਾ ਉਸ ਨੂੰ ਚੰਗਾ ਲੱਗਦਾ ਹੈ ਅਤੇ ਪਿਛਲੇ ਸਾਲ ਵੀ ਉਹਨਾਂ ਨੂੰ ਰੰਗ ਕਰਕੇ ਇੱਕ ਪ੍ਰਦਰਸ਼ਨੀ ਲਗਾਈ ਸੀ ਅਤੇ ਉਹਨਾਂ ਦੇ ਸਾਰੇ ਦੀਵੇ ਵਿਕ ਗਏ ਸਨ। ਇਸ ਕਾਰਨ ਇਸ ਵਾਰ ਵੀ ਉਹ ਦੀਵਿਆਂ ਨੂੰ ਤਿਆਰ ਕਰਨ ‘ਚ ਆਪਣੀ ਮਾਂ ਦੀ ਮਦਦ ਕਰ ਰਹੀ।