illigal liquor car jagraon: ਪੰਜਾਬ ‘ਚ ਜਿੱਥੇ ਕੋਰੋਨਾ ਦਾ ਸੰਕਟ ਜਾਰੀ ਹੈ, ਉੱਥੇ ਹੀ ਨਜਾਇਜ ਸ਼ਰਾਬ ਦੀ ਤਸਕਰੀ ਵੀ ਜਾਰੀ ਹੈ। ਹੁਣ ਇਸ ਸਬੰਧੀ ਪ੍ਰਸ਼ਾਸਨ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ, ਜਿਸ ਦੇ ਮੱਦੇਨਜ਼ਰ ਅੱਜ ਭਾਵ ਮੰਗਲਵਾਰ ਨੂੰ ਥਾਣਾ ਹਠੂਰ ਦੀ ਪੁਲਿਸ ਪਾਰਟੀ ਨੇ ਨਾਕਾਬੰਦੀ ਕੀਤੀ, ਜਿੱਥੇ ਚੈਕਿੰਗ ਦੌਰਾਨ ਰੋਕੀ ਗਈ ਇਨੋਵਾ ਗੱਡੀ ‘ਚੋਂ 30 ਪੇਟੀਆਂ ਨਜਾਇਜ ਸ਼ਰਾਬ ਬਰਾਮਦ ਕੀਤੀ ਗਈ ਪਰ ਇਸ ਦੌਰਾਨ ਗੱਡੀ ਸਮੇਤ ਡਰਾਈਵਰ ਅਤੇ ਉਸ ਦਾ ਸਾਥੀ ਪੁਲਿਸ ਹੱਥੋ ਬਚ ਕੇ ਨਿਕਲਣ ‘ਚ ਸਫਲ ਰਹੇ ਫਿਲਹਾਲ ਇਨ੍ਹਾਂ 2 ਵਿਅਕਤੀਆਂ ਖਿਲਾਫ ਹਠੂਰ ਪੁਲਿਸ ਥਾਣੇ ‘ਚ ਐਕਸਾਈਜ ਐਕਚ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਥਾਣਾ ਹਠੂਰ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਪੁਲਿਸ ਪਾਰਟੀ ਸਮੇਤ ਪੁਲ ਸੂਆ ਪੂਰਣ ਪਿੰਡ ਚੱਕ ਭਾਈਕਾ ‘ਚ ਮੌਜੂਦ ਸੀ, ਜਿੱਥੇ ਦੁਪਿਹਰ ਸਾਢੇ 3 ਵਜੇ ਧੂਰਕੋਟ ਵਾਲੇ ਪਾਸਿਓ ਚਿੱਟੇ ਰੰਗ ਦੀ ਇਨੋਵਾ ਗੱਡੀ ਆਈ, ਜਿਸ ਨੂੰ ਪੁਲਿਸ ਨੇ ਰੁਕਣ ਲਈ ਇਸ਼ਾਰਾ ਕੀਤਾ ਤਾਂ ਗੱਡੀ ਪਿੱਛੇ ਹੀ ਰੋਕ ਉਸ ‘ਚ ਮੌਜੂਦ 2 ਵਿਅਕਤੀ ਫਰਾਰ ਹੋ ਗਏ ਪਰ ਜਦੋਂ ਪੁਲਿਸ ਪਾਰਟੀ ਨੇ ਗੱਡੀ ਦੀ ਤਲਾਸ਼ੀ ਕੀਤੀ ਤਾਂ ਉਸ ‘ਚੋਂ 15 ਪੇਟੀਆਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ ਫਾਰ ਸੇਲ ਇਨ ਹਰਿਆਣਾ ਅਤੇ 15 ਪੇਟੀਆਂ ਸ਼ਰਾਬ ਠੇਕਾ ਦੇਸ਼ੀ ਰਸੀਲਾ ਸੰਤਰਾ ਹਰਿਆਣਾ ਸੇਲ ਬਰਾਮਦ ਕੀਤੀ ਗਈ। ਪੁਲਿਸ ਨੇ ਗੱਡੀ ਕਬਜ਼ੇ ‘ਚ ਲੈ ਲਈ ਜਦਕਿ ਫਰਾਰ ਦੋਸ਼ੀਆਂ ਦੀ ਭਾਲ ਜਾਰੀ ਹੈ।
ਦੱਸਣਯੋਗ ਹੈ ਕਿ ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਦੀ ਚਾਰੇ ਪਾਸੇ ਕਿਰਕਰੀ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਂਚ ਦੇ ਦਿਸ਼ਾਂ-ਨਿਰਦੇਸ਼ਾਂ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ।ਇਸ ਦੇ ਮੱਦੇਨਜ਼ਰ ਪੁਲਿਸ ਨੇ ਥਾਂ-ਥਾਂ ‘ਤੇ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ।