improvement aqi expert warning: ਲੁਧਿਆਣਾ (ਤਰਸੇਮ ਭਾਰਦਵਾਜ)- ਉਦਯੋਗਿਕ ਨਗਰੀ ਭਾਵ ਲੁਧਿਆਣਾ ‘ਚ ਪਰਾਲੀ ਸਾੜਨ ਦੀ ਘਟਨਾਵਾਂ ‘ਚ ਗਿਰਾਵਟ ਆਉਣ ਨਾਲ ਏਅਰ ਕੁਆਲਿਟੀ ਇੰਡੈਕਸ ‘ਚ ਵੀ ਕਾਫੀ ਸੁਧਾਰ ਆਇਆ ਹੈ, ਜਿਸ ਨਾਲ ਸ਼ਹਿਰਵਾਸੀਆਂ ਨੂੰ ਸਾਹ ਲੈਣ ਲਈ ਸਾਫ ਹਵਾ ਮਿਲੀ ਹੈ। ਦੱਸ ਦੇਈਏ ਕਿ ਪਹਿਲਾਂ ਜਿੱਥੇ ਲੁਧਿਆਣਾ ਦਾ ਏਅਰ ਕੁਆਲਿਟੀ ਇੰਡੈਕਸ ਬੇਹੱਦ ਖਰਾਬ ਸਥਿਤੀ ‘ਚ ਚੱਲ ਰਿਹਾ ਸੀ, ਹੁਣ ਉਹ ਮਾਡਰੇਟ ਭਾਵ ਮੱਧਮ ਦਰਜੇ ‘ਚ ਪਹੁੰਚ ਗਿਆ ਹੈ, ਜਿਸ ਤੋਂ ਥੋੜ੍ਹੀ ਜਿਹੀ ਰਾਹਤ ਮਿਲੀ ਹੈ। ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ 15 ਨਵੰਬਰ ਤੋਂ ਲੈ ਕੇ ਹੁਣ ਤਕ ਲੁਧਿਆਣਾ ‘ਚ 88 ਥਾਵਾਂ ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਬੀਤੇ ਦਿਨ ਸ਼ਨੀਵਾਰ ਭਾਵ 21 ਨਵੰਬਰ ਨੂੰ ਲੁਧਿਆਣਾ ‘ਚ 18 ਥਾਵਾਂ ਤੇ ਪਰਾਲੀ ਸਾੜੀ ਗਈ। ਇਸ ਦੇ ਨਾਲ ਏਅਰ ਕੁਆਲਿਟੀ ਇੰਡੈਕਸ 105 ਦਰਜ ਕੀਤਾ ਗਿਆ, ਜੋ ਕਿ ਮਾਡਰੇਟ ਭਾਵ ਮੱਧਮ ਦਰਜੇ ‘ਚ ਹੈ। ਇਸ ਦੇ ਨਾਲ ਹੀ ਹੁਣ ਫਿਰ ਮਾਹਰਾਂ ਵੱਲੋਂ ਖਦਸ਼ਾ ਜਾਹਿਰ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਪ੍ਰਦੂਸ਼ਣ ਦਾ ਪੱਧਰ ਫਿਰ ਤੋਂ ਵੱਧ ਸਕਦਾ ਹੈ।
ਦੱਸਣਯੋਗ ਹੈ ਕਿ ਦੀਵਾਲੀ ਤੋਂ ਬਾਅਦ ਬਾਰਿਸ਼ ਹੋਣ ਨਾਲ ਪੰਜਾਬ ਦੀ ਆਰਥਿਕ ਰਾਜਧਾਨੀ ਲੁਧਿਆਣਾ ਦੀ ਆਬੋਹਵਾ ਲਗਾਤਾਰ ਬਿਹਤਰ ਬਣੀ ਹੋਈ ਹੈ। ਦੀਵਾਲੀ ਦੇ ਅਗਲੇ ਦਿਨ ਤੋਂ ਹੀ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ) ਲਗਾਤਾਰ ਹਰੇ ਅਤੇ ਪੀਲੇ ਰੰਗ ‘ਚ ਨਜ਼ਰ ਆ ਰਿਹਾ ਹੈ। ਇਸ ਤੋਂ ਸਪੱਸ਼ਟ ਹੈ ਕਿ ਬਾਰਿਸ਼ ਤੋਂ ਬਾਅਦ ਮੌਸਮ ਸਾਫ ਹੋਇਆ ਅਤੇ ਠੰਡੀਆਂ ਹਵਾਵਾਂ ਨੇ ਲੋਕਾਂ ਨੂੰ ਨਵੰਬਰ ‘ਚ ਹੀ ਚੰਗੀ ਸਰਦੀ ਦਾ ਅਹਿਸਾਸ ਕਰਵਾ ਦਿੱਤਾ ਹੈ। ਦੂਜੇ ਪਾਸੇ ਏਅਰ ਕੁਆਲਿਟੀ ਇੰਡੈਕਸ ਵੀ ਇਕ ਦਾਇਰੇ ‘ਚ ਘੁੰਮ ਰਿਹਾ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਥਾਪਿਤ ਏਅਰ ਕੁਆਲਿਟੀ ਇੰਡੈਕਸ ਦੇ ਅੰਕੜਿਆਂ ਮੁਤਾਬਕ ਲੁਧਿਆਣਾ ‘ਚ ਦੀਵਾਲੀ ਦੀ ਰਾਹਤ ਸ਼ਹਿਰ ਦਾ ਏਅਰ ਕੁਆਲਿਟੀ ਇੰਡੈਕਸ ਬੇਹੱਦ ਖਤਰਨਾਕ ਪੱਧਰ ਭਾਵ 500 ਤੋਂ ਪਾਰ ਪਹੁੰਚ ਗਿਆ ਸੀ, ਇਸ ਤੋਂ ਬਾਅਦ 15 ਨਵੰਬਰ ਦੀ ਸ਼ਾਮ ਸ਼ਹਿਰ ‘ਚ ਜ਼ੋਰਦਾਰ ਬਾਰਿਸ਼ ਹੋਈ, ਜਿਸ ਨਾਲ ਆਸਮਾਨ ‘ਚ ਚੜ੍ਹੀ ਧੂੜ ਦਾ ਗੁਬਾਰ ਬਾਰਿਸ਼ ਦੇ ਪਾਣੀ ਨਾਲ ਜ਼ਮੀਨ ‘ਤੇ ਆ ਗਿਆ। ਸਾਰਾ ਆਸਮਾਨ ਸਾਫ ਹੋ ਗਿਆ। ਇਸ ਦਾ ਅਸਰ ਏਅਰ ਕੁਆਲਿਟੀ ਇੰਡੈਕਸ ‘ਚ ਵੀ ਦੇਖਣ ਨੂੰ ਮਿਲਿਆ।
ਇਹ ਵੀ ਦੇਖੋ-–