increase corona cases educational institutions: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਸਕੂਲਾਂ ਅਤੇ ਸਿੱਖਿਆ ਸੰਸਥਾਵਾਂ ‘ਚ ਕੋਰੋਨਾ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਕਾਰਨ ਲੋਕਾਂ ‘ਚ ਫਿਰ ਤੋਂ ਡਰ ਦਾ ਮਾਹੌਲ ਪੈਦਾ ਹੋ ਗਿਆ ਅਤੇ ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਜ਼ਿਲ੍ਹਾ ਸਿਹਤ ਪ੍ਰਸ਼ਾਸਨ ਵਲੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ‘ਚ ਬੀਤੇ ਦਿਨ ਭਾਵ ਵੀਰਵਾਰ ਨੂੰ ਕੋਰੋਨਾ ਨਾਲ ਪ੍ਰਭਾਵਿਤ 65 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਲੁਧਿਆਣਾ ਨਾਲ ਸਬੰਧਿਤ 55 ਮਰੀਜ਼ ਜਦਕਿ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ 10 ਮਰੀਜ਼ ਸ਼ਾਮਿਲ ਹਨ।ਪੀੜਤ ਮਾਮਲਿਆਂ ‘ਚ ਵੱਖ-ਵੱਖ ਸਕੂਲਾਂ ਦੇ 7 ਅਧਿਆਪਕਾਂ ਸਮੇਤ 4 ਵਿਦਿਆਰਥੀ ਵੀ ਸ਼ਾਮਿਲ ਹਨ।
ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਕੀਤੀ ਗਈ ਲੈਬ ਜਾਂਚ ਦੌਰਾਨ 4 ਵਿਦਿਆਰਥੀਆਂ ਜਿਨ੍ਹਾਂ ‘ਚ ਮਾਛੀਵਾੜਾ ਸਕੂਲ, ਹੰਬੜਾਂ ਸਕੂਲ, ਰਿਮਟ ਕਾਲਜ ਅਤੇ ਡੀ.ਐੱਮ.ਸੀ. ਕਾਲਜ ਸ਼ਾਮਲ ਹਨ। ਇਸ ਨਾਲ ਸਬੰਧਿਤ 1-1 ਵਿਦਿਆਰਥੀ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ 7 ਅਧਿਆਪਕ ਜਿਨ੍ਹਾਂ ‘ਚ ਇੰਜਣ ਸ਼ੈੱਡ ਸਕੂਲ, ਜੀ.ਡੀ.ਐੱਸ. ਕਾਨਵੈਂਟ ਸਕੂਲ, ਗੁਰਮ ਸਕੂਲ ਅਤੇ ਗੁਰੂ ਗੋਬਿੰਦ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਨਾਲ ਸਬੰਧਿਤ 1-1 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਨਗਰ ਲੁਧਿਆਣਾ ਨਾਲ ਸਬੰਧਿਤ 3 ਅਧਿਆਪਕ ਸ਼ਾਮਿਲ ਹਨ, ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਦੱਸ ਦੇਈਏ ਕਿ ਮਹਾਨਗਰ ‘ਚ ਕੋਰੋਨਾ ਪੀੜਤ ਮਾਮਲਿਆਂ ਦੀ ਗਿਣਤੀ 26916 ਤੱਕ ਪਹੁੰਚ ਚੁੱਕੀ ਹੈ, ਅਤੇ ਮ੍ਰਿਤਕਾਂ ਦੀ ਗਿਣਤੀ 1023 ਹੋ ਗਈ ਹੈ।
ਇਹ ਵੀ ਦੇਖੋ–