indian army recruitment rally ludhiana: ਲੁਧਿਆਣਾ(ਤਰਸੇਮ ਭਾਰਦਵਾਜ)- ਫੌਜ ‘ਚ ਭਰਤੀ ਹੋ ਕੇ ਦੇਸ਼ ਸੇਵਾ ਕਰਨ ਦਾ ਜ਼ਜਬਾ ਰੱਖਣ ਵਾਲਿਆਂ ਲਈ ਇਕ ਚੰਗਾ ਮੌਕਾ ਹੈ। ਦਰਅਸਲ ਲੁਧਿਆਣਾ ‘ਚ 7 ਦਸੰਬਰ ਤੋਂ ਭਰਤੀ ਰੈਲੀ ਸ਼ੁਰੂ ਹੋਣ ਜਾ ਰਹੀ ਹੈ, ਜੋ ਕਿ 22 ਦਸੰਬਰ ਤੱਕ ਚੱਲੇਗੀ। ਇਸ ਰੈਲੀ ‘ਚ ਸ਼ਾਮਿਲ ਹੋਣ ਦੇ ਲਈ ਆਨਲਾਈਨ ਅਪਲਾਈ ਕਰਨਾ ਹੋਵੇਗਾ। ਖੇਤਰੀ ਭਰਤੀ ਦਫਤਰ (ਪੰਜਾਬ ਅਤੇ ਜੰਮੂ-ਕਸ਼ਮੀਰ), ਜਲੰਧਰ ਵੱਲੋਂ ਭਰਤੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਰੈਲੀ ਏ.ਆਰ.ਓ ਲੁਧਿਆਣਾ ‘ਚ ਏ.ਐੱਸ. ਕਾਲਜ ਮਾਜਰਾ, ਖੰਨਾ ‘ਚ ਹੋਵੇਗੀ। ਇਸ ‘ਚ ਲੁਧਿਆਣਾ, ਮੋਗਾ, ਰੂਪਨਗਰ ਅਤੇ ਐੱਸ.ਏ.ਐੱਸ ਨਗਰ (ਮੋਹਾਲੀ) ਜ਼ਿਲ੍ਹਿਆਂ ਦੇ ਨੌਜਵਾਨ ਭਾਗ ਲੈ ਸਕਦੇ ਹਨ।
ਦੱਸ ਦੇਈਏ ਕਿ ਖੇਤਰੀ ਭਰਤੀ ਹੈੱਡਕੁਆਟਰ ਵੱਲੋਂ ਜੂਨ 2021 ਤੱਕ ਕਈ ਜ਼ਿਲ੍ਹਿਆਂ ‘ਚ ਭਰਤੀ ਆਯੋਜਿਤ ਕੀਤੀ ਜਾਣੀ ਹੈ। ਇਸ ਦੇ ਤਹਿਤ ਆਉਣ ਵਾਲੇ ਵੱਖ-ਵੱਖ ਫੌਜ ਭਰਤੀ ਦਫਤਰਾਂ ‘ਚ ਰੈਲੀ ਹੋਵੇਗੀ, ਜਿਸ ਦੇ ਤਹਿਤ ਲੁਧਿਆਣਾ ਤੋਂ ਬਾਅਦ ਪਟਿਆਲਾ, ਅੰਮ੍ਰਿਤਸਰ, ਫਿਰੋਜ਼ਪੁਰ, ਜੰਮੂ, ਸ਼੍ਰੀਨਗਰ ਅਤੇ ਜਲੰਧਰ ‘ਚ ਹੋਵੇਗੀ।
ਇੰਝ ਕਰੋ ਅਪਲਾਈ- ਰਜਿਸਟ੍ਰੇਸ਼ਨ ਅਤੇ ਅਪਲਾਈ ਕਰਨ ਵਾਲੇ ਨੌਜਵਾਨ ਹੀ ਇਸ ਰੈਲੀ ਦਾ ਹਿੱਸਾ ਬਣ ਸਕਣਗੇ। ਅਪਲਾਈ ਕਰਨ ਦੇ ਲਈ ਭਾਰਤੀ ਫੌਜ ਦੀ ਵੈੱਬਸਾਈਟ www.joinindianarmy.nic.in ਤੇ ਜਾਓ। ਅਪਲਾਈ ਕਰਨ ਵਾਲੇ ਨੌਜਵਾਨਾਂ ਨੂੰ ਕੋਰੋਨਾ ਟੈਸਟ ਵੀ ਕਰਵਾਉਣਾ ਹੋਵੇਗਾ ਅਤੇ ਜਾਂਚ ਰਿਪੋਰਟ ਨਾਲ ਲੈ ਕੇ ਆਉਣੀ ਹੋਵੇਗੀ।