jagraon bridge gandhi jayanti: ਲੁਧਿਆਣਾ (ਤਰਸੇਮ ਭਾਰਦਵਾਜ)- ਜਗਰਾਓ ਪੁਲ ਦਾ ਨਿਰਮਾਣ ਕੰਮ ਹੁਣ ਆਖਰੀ ਪੜਾਅ ‘ਚ ਹੈ। ਰੇਲਵੇ ਨੇ ਆਪਣੇ ਹਿੱਸੇ ‘ਤੇ ਪ੍ਰੀਮਿਕਸ ਪਾ ਦਿੱਤਾ ਅਤੇ ਹੁਣ ਪੇਂਟ ਦਾ ਕੰਮ ਚੱਲ ਰਿਹਾ ਹੈ। ਇਸ ਦੇ ਨਾਲ ਨਗਰ ਨਿਗਮ ਨੇ ਵੀ ਆਪਣੇ ਹਿੱਸੇ ‘ਤੇ ਵੀ ਕੰਮ ਤੇਜ਼ੀ ਨਾਲ ਅੱਗੇ ਵਧਾ ਦਿੱਤਾ ਹੈ। ਨਿਗਮ ਨੇ ਫੁਟਪਾਥ ਦਾ ਕੰਮ ਲਗਭਗ ਪੂਰਾ ਕਰ ਦਿੱਤਾ ਹੈ। ਜੇਕਰ ਨਗਰ ਨਿਗਮ ਇਸੇ ਸਪੀਡ ਨਾਲ ਕੰਮ ਕਰਵਾਉਂਦਾ ਰਿਹਾ ਤਾਂ 2-3 ਦਿਨਾਂ ਦੌਰਾਨ ਪੁਲ ਦਾ ਕੰਮ ਫਾਈਨਲ ਹੋ ਜਾਵੇਗਾ। ਨਿਗਮ ਅਤੇ ਰੇਲਵੇ ਦੇ ਕੰਟ੍ਰੈਕਟਰ ਨੇ ਮੇਅਰ ਨੂੰ ਭਰੋਸਾ ਦਿਵਾਇਆ ਸੀ ਕਿ 25 ਸਤੰਬਰ ਤੱਕ ਕੰਮ ਖਤਮ ਹੋ ਜਾਵੇਗਾ ਹਾਲਾਂਕਿ ਮੇਅਰ ਪਹਿਲੇ ਹੀ ਕਹਿ ਚੁੱਕਿਆ ਹੈ ਕਿ ਗਾਂਧੀ ਜਯੰਤੀ ਦੇ ਮੌਕੇ ‘ਤੇ ਪੁਲ ਜਨਤਾ ਨੂੰ ਸਮਰਪਿਤ ਕੀਤਾ ਜਾਵੇਗਾ।
ਦਰਅਸਲ 2 ਦਿਨ ਪਹਿਲਾਂ ਰੇਲਵੇ ਨੇ ਆਪਣੇ ਹਿੱਸੇ ‘ਤੇ ਪ੍ਰੀਮਿਕਸ ਪਾ ਦਿੱਤਾ ਸੀ। ਇਸ ਤੋਂ ਇਲਾਵਾ ਨਗਰ ਨਿਗਮ ਨੇ ਵੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਾਲੇ ਪਾਸੇ ਅਪ੍ਰੋਚ ਰੋਡ ‘ਤੇ ਪ੍ਰੀਮਿਕਸ ਪਾ ਦਿੱਤਾ ਹੈ। ਦੁਰਗਾ ਮਾਤਾ ਮੰਦਰ ਵਾਲੇ ਪਾਸੇ ਪ੍ਰੀਮਿਕਸ ਪਾਉਣ ਲਈ 3 ਦਿਨ ਪਹਿਲਾਂ ਹੀ ਬੇਸ ਤਿਆਰ ਕਰਵਾ ਦਿੱਤਾ ਸੀ। ਫੁੱਟਪਾਥ ਨਾ ਬਣੇ ਹੋਣ ਕਾਰਨ ਉੱਥੇ ਪ੍ਰੀਮਿਕਸ ਨਹੀਂ ਪਾਇਆ ਜਾ ਸਕਿਆ। ਬੁੱਧਵਾਰ ਨੂੰ ਨਗਰ ਨਿਗਮ ਨੇ ਦੁਰਗਾ ਮਾਤਾ ਮੰਦਰ ਵਾਲੇ ਪਾਸੇ ਫੁਟਪਾਥ ਬਣਾ ਦਿੱਤਾ ਹੈ। ਇਸ ਦਾ ਛੋਟਾ ਜਿਹਾ ਹਿੱਸਾ ਵੀਰਵਾਰ ਨੂੰ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਪਾਸੇ ਰਿਟੇਨਿੰਗ ਵਾਲ ਬਣਾਉਣ ਦੌਰਾਨ ਕਾਫੀ ਮਿੱਟੀ ਨਿਕਲੀ ਸੀ। ਨਿਗਮ ਨੇ ਉਸ ਨੂੰ ਵੀ ਚੁੱਕਾ ਦਿੱਤਾ ਹੈ। ਲਗਭਗ 3-4 ਟਿੱਪਰ ਮਿੱਟੀ ਬਚੀ ਹੈ, ਜਿਸ ਨੂੰ ਅੱਜ ਭਾਵ ਵੀਰਵਾਰ ਨੂੰ ਚੁਕਾਇਆ ਜਾਵੇਗਾ। ਅਪ੍ਰੋਚ ਰੋਡ ‘ਤੇ ਪ੍ਰੀਮਿਕਸ ਪਾਉਣ ਤੋਂ ਪਹਿਲਾ ਇਕ ਵਾਰ ਰੋਲਰ ਚਲਾਇਆ ਜਾਣਾ ਹੈ। ਕੰਟ੍ਰੈਕਟਰ ਨੇ ਰੋਲਰ ਮੌਕੇ ‘ਤੇ ਪਹੁੰਚਾ ਦਿੱਤਾ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਸ਼ੁੱਕਰਵਾਰ ਤੱਕ ਅਪ੍ਰੋਚ ਰੋਡ ‘ਤੇ ਪ੍ਰੀਮਿਕਸ ਪਾ ਦਿੱਤਾ ਜਾਵੇਗਾ।