jagraon smo transferred firozpur: ਜਗਰਾਓ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਡਾਕਟਰ ਸੁਖਜੀਵਨ ਕੱਕੜ ਦਾ ਤਬਾਦਲਾ ਹੋ ਗਿਆ ਹੈ। ਹੁਣ ਉਹ ਫਿਰੋਜ਼ਪੁਰ ਸਿਵਲ ਹਸਪਤਾਲ ਦਾ ਕੰਮਕਾਜ਼ ਦੇਖਣਗੇ। ਇਹ ਆਦੇਸ਼ ਐਡੀਸ਼ਨਲ ਚੀਫ ਸੈਕਟਰੀ (ਹੈਲਥ) ਅਨੁਰਾਗ ਅਗਰਵਾਲ ਵੱਲੋਂ ਜਾਰੀ ਕੀਤੇ ਗਏ ਹਨ। ਹੁਣ ਡਾਕਟਰ ਸੁਖਜੀਵਨ ਕੱਕੜ ਦੀ ਥਾਂ ਫਿਰੋਜਪੁਰ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਡਾ. ਪ੍ਰਦੀਪ ਕੁਮਾਰ ਨੂੰ ਭੇਜਿਆ ਗਿਆ ਹੈ।
ਦੱਸਣਯੋਗ ਹੈ ਕਿ ਡਾਕਟਰ ਕੱਕੜ ਦੀ ਅਗਵਾਈ ‘ਚ ਜਗਰਾਓ ਸਿਵਲ ਹਸਪਤਾਲ ‘ਚ ਕਾਫੀ ਸੁਧਾਰ ਆਇਆ ਹੈ। ਇੱਥੇ ਇਲਾਜ ਦੀਆਂ ਸਹੂਲਤਾਂ ‘ਚ ਕਾਫੀ ਵਾਧਾ ਹੋਇਆ ਹੈ।ਇਸ ਕਾਰਨ ਜਗਰਾਓ ਸਿਵਲ ਹਸਪਤਾਲ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ। ਜਗਰਾਓ ‘ਚ ਆਉਣ ਤੋਂ ਪਹਿਲਾਂ ਡਾਕਟਰ ਕੱਕੜ ਲੁਧਿਆਣਾ ਸਿਵਲ ਹਸਪਤਾਲ ‘ਚ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਡਾਕਟਰ ਕੱਕੜ ਦੇ ਇਸ ਤਬਾਦਲੇ ਨਾਲ ਉਨ੍ਹਾਂ ਦੇ ਨਾਲ ਕੰਮ ਕਰਨ ਵਾਲਾ ਸਟਾਫ ਵੀ ਕਾਫੀ ਹੈਰਾਨ ਹੈ, ਕਿਉਂਕਿ ਡਾਕਟਰ ਕੱਕੜ ਦੀ ਪਰਫਾਰਮੈਂਸ ਕਾਫੀ ਬਿਹਤਰੀਨ ਹੈ।