JEE Mains conducted under strict security: ਲੁਧਿਆਣਾ (ਤਰਸੇਮ ਭਾਰਦਵਾਜ)- ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ) ਵੱਲੋਂ ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ (ਜੇ.ਈ.ਈ ਮੈਂਸ) ਦੀ ਸ਼ੁਰੂਆਤ ਅੱਜ ਭਾਵ ਮੰਗਲਵਾਰ ਤੋਂ ਹੋ ਗਈ। ਆਨਲਾਈਨ ਆਯੋਜਿਤ ਜੇ.ਈ.ਈ ਆਰਕੀਟੈਕਟ ਦਾ ਪਹਿਲਾ ਪੜਾਅ ਸਵੇਰੇ 9 ਵਜੇ ਤੋਂ 12 ਵਜੇ ਤੱਕ ਚੱਲਿਆ। ਸ਼ਹਿਰ ‘ਚ ਜੇ.ਈ.ਈ ਮੈਂਸ ਪ੍ਰੀਖਿਆ ਦੇ ਲਈ ਸ਼ੇਰਪੁਰ ਦੇ ਈਯੋਨ ਡਿਜੀਟਲ ਵਰਲਡ ‘ਚ ਸੈਂਟਰ ਬਣਾਇਆ ਗਿਆ ਸੀ।
ਦੱਸਣਯੋਗ ਹੈ ਕਿ ਪਹਿਲੇ ਪੜਾਅ ‘ਚ ਕੋਰੋਨਾ ਦੇ ਚੱਲਦਿਆਂ ਐੱਨ.ਟੀ.ਏ ਵੱਲੋਂ ਜਾਰੀ ਗਾਈਡਲਾਈਨ ਨੂੰ ਫਾਲੋ ਕੀਤਾ ਗਿਆ। ਫਿਜੀਕਲ ਡਿਸਟੈਂਸਿੰਗ ਨੂੰ ਧਿਆਨ ‘ਚ ਰੱਖਦੇ ਹੋਏ ਵਿਦਿਆਰਥੀਆਂ ਦੀ ਸੈਂਟਰ ‘ਤੇ ਐਂਟਰੀ ਹੋਈ। ਗੇਟ ‘ਤੇ ਵਿਦਿਆਰਥੀਆਂ ਨੂੰ ਮਾਸਕ ਦਿੱਤੇ ਗਏ ਅਤੇ ਹੱਥ ਧੋਣ ਤੋਂ ਇਲਾਵਾ ਸੈਨੇਟਾਈਜ ਅਤੇ ਸਕ੍ਰੀਨਿੰਗ ਕਰ ਕੇ ਵਿਦਿਆਰਥੀਆਂ ਨੂੰ ਸੈਂਟਰ ਦੇ ਅੰਦਰ ਜਾਣ ਦਿੱਤਾ ਗਿਆ। ਜੇ.ਈ.ਈ ਆਰਕੀਟੈਕਟ ਪ੍ਰੀਖਿਆ ਦੇ ਕੇ ਆਏ ਵਿਦਿਆਰਥੀਆਂ ਨੇ ਗਣਿਤ ਵਿਸ਼ੇ ਦੇ ਕੁਝ ਸਵਾਲਾਂ ਨੂੰ ਮੁਸ਼ਕਿਲ ਦੱਸਿਆ, ਜਿਸ ਨੂੰ ਹੱਲ ਕਰਨ ‘ਚ ਉਨ੍ਹਾਂ ਨੂੰ ਪਰੇਸ਼ਾਨੀ ਆਈ।