kaka marriage palace road collapsed: ਲੁਧਿਆਣਾ (ਤਰਸੇਮ ਭਾਰਦਵਾਜ)- ਜਿੱਥੇ ਬਰਸਾਤ ਦਾ ਮੌਸਮ ਸ਼ੁਰੂ ਹੋਣ ਨਾਲ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲ ਜਾਂਦੀ ਹੈ , ਉੱਥੇ ਹੀ ਬਰਸਾਤ ਕਾਰਨ ਹੋਣ ਵਾਲੇ ਨੁਕਸਾਨ ਦਾ ਹਰਜ਼ਾਨਾ ਲੋਕਾਂ ਭੁਗਤਣਾ ਪੈਂਦਾ ਹੈ ਅਤੇ ਪ੍ਰਸ਼ਾਸਨ ਦੇ ਵਿਕਾਸ ਦੀਆਂ ਪੋਲਾਂ ਵੀ ਉਜਾਗਰ ਕਰਦਾ ਹੈ। ਗੱਲ ਕਰ ਰਹੇ ਹਾਂ ਸਮਾਰਟ ਸਿਟੀ ਲੁਧਿਆਣਾ ਦੀ, ਜਿੱਥੋ ਦੇ ਕਾਕਾ ਮੈਰਿਡ ਪੈਲੇਸ ਰੋਡ ਦੇ ਧੱਸਣ ਦਾ ਸਿਲਸਿਲਾ ਜਾਰੀ ਹੈ। ਇਸ ਵਾਰ ਬਰਸਾਤ ਦੇ ਮੌਸਮ ‘ਚ ਦੂਜੀ ਵਾਰ ਸੜਕ ਬੰਦ ਹੈ। ਇਸ ਵਾਰ ਘਟਨਾ ਦਾ ਪਤਾ ਸ਼ਨੀਵਾਰ ਨੂੰ ਲੱਗਿਆ, ਜਿਸ ਕਾਰਨ ਆਸ ਪਾਸ ਦੇ ਲੋਕਾਂ ਨੂੰ ਇਸ ਦੀ ਜਾਣਕਾਰੀ ਸੂਚਨਾ ਨਗਰ ਨਿਗਮ ਨੂੰ ਦਿੱਤੀ।ਨਿਗਮ ਦੇ ਮੁਲਾਜ਼ਮਾਂ ਨੇ ਸਵੇਰੇ ਟੋਏ ‘ਚ ਮਿੱਟੀ ਭਰ ਦਿੱਤੀ ਪਰ ਆਲੇ-ਦੁਆਲੇ ਦੇ ਲੋਕ ਅਜੇ ਵੀ ਡਰੇ ਹੋਏ ਹਨ। ਦੂਜੇ ਪਾਸੇ ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਵੇਰੇ ਸੜਕ ‘ਤੇ ਇੱਕ ਟੋਆ ਦੇਖਿਆ ਅਤੇ ਇਸ ‘ਚ ਇੱਕ ਸੋਟੀ ਪਾ ਦਿੱਤੀ ਅਤੇ ਅੱਧੀ ਸੜਕ ਤੱਕ ਇੱਟਾਂ ਪਾ ਦਿੱਤੀਆਂ, ਜਿਸ ਤੋਂ ਬਾਅਦ ਇਸ ਦੀ ਸੂਚਨਾ ਨਿਗਮ ਨੂੰ ਦਿੱਤੀ ਗਈ। ਨਿਗਮ ਦੇ ਮੁਲਾਜ਼ਮਾਂ ਨੇ ਟੋਏ ‘ਚ ਮਿੱਟੀ ਤਾਂ ਭਰ ਦਿੱਤੀ ਹੈ ਅਤੇ ਉਸ ਦੀ ਮੁਰੰਮਤ ਕੀਤੀ ਜਾ ਰਹੀ ਹੈ ਪਰ ਅਜੇ ਵੀ ਖਤਰਾ ਬਣਿਆ ਹੋਇਆ ਹੈ।
ਦੱਸਯੋਗ ਹੈ ਕਿ ਇਸ ਸੜਕ ਦੇ ਹੇਠੋਂ ਬਰਸਾਤੀ ਸੀਵਰੇਜ ਬਾਹਰ ਨਿਕਲਦਾ ਹੈ। ਬਰਸਾਤ ਦੇ ਦਿਨ੍ਹਾਂ ‘ਚ ਪਾਣੀ ਦੇ ਰਿਸਾਣ ਹੋਣ ਕਾਰਨ ਮਿੱਟੀ ਸੜਕ ਦੇ ਹੇਠਾਂ ਬੈਠ ਜਾਂਦੀ ਹੈ ਅਤੇ ਸੜਕ ਧੱਸਣ ਲੱਗਦੀ ਹੈ। ਇਸ ਸਬੰਧੀ ਜਦੋਂ ਨਿਗਮ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸੜਕਾਂ ਦੇ ਰੁਕਣ ਵਾਲੇ ਸੀਵਰੇਜ ਨੂੰ ਬਦਲਣ ਲਈ ਇਕ ਅਨੁਮਾਨ ਤਿਆਰ ਕੀਤਾ ਗਿਆ ਹੈ ਅਤੇ ਛੇਤੀ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਲਦੀ ਹੀ ਸੜਕਾਂ ਧੱਸਣ ਦੀਆਂ ਸਮੱਸਿਆਵਾਂ ਦੂਰ ਕੀਤੀਆਂ ਜਾਣਗੀਆਂ।