khanna containment microcontainment zone: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਦਾ ਪੀਕ ਦੌਰ ਚੱਲ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਭਾਵ ਸੋਮਵਾਰ ਨੂੰ ਖੰਨਾ ਦੇ ਕੁਸ਼ਟ ਆਸ਼ਰਮ ਨੂੰ ਕੰਟੇਨਮੈਂਟ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 7 ਇਲਾਕਿਆਂ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਰਾਮਦਿਤ ਨਗਰ ਟਿੱਬਾ ਰੋਡ, ਪੁਰਾਣੀ ਮਾਧੋਪੁਰੀ ਗਲੀ ਨੰਬਰ 1 ਪ੍ਰੇਮ ਗਲੀ, ਰਮਨ ਇਨਕਲੇਵ ਐਕਸਟੇਂਸ਼ਨ, ਅਮਰਪੁਰਾ, ਕੁੰਦਨ ਪੁਰੀ ਸਿਵਲ ਲਾਈਨ, ਪਿੰਡ ਚੀਮਾ, ਸੰਧੂ ਕਾਲੋਨੀ ਹੈਬੋਵਾਲ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਇਆ ਗਿਆ।
ਦੱਸਣਯੋਗ ਹੈ ਕਿ ਕੋਰੋਨਾਵਾਇਰਸ ਦੇ ਖਤਰੇ ਕਾਰਨ ਪ੍ਰਸ਼ਾਸਨ ਨੇ ਕੁਝ ਦਿਨ ਪਹਿਲਾਂ ਹੀ ਨਗਰ ਨਿਗਮ ਦੇ ਦਫਤਰ ਨੂੰ ਬੰਦ ਕਰ ਦਿੱਤਾ ਸੀ। ਇੱਥੇ ਰੱਸੀ ਲਾ ਕੇ ਦਫਤਰ ‘ਚ ਲੋਕਾਂ ਦੀ ਐਂਟਰੀ ਬੰਦ ਕਰ ਦਿੱਤੀ ਸੀ। ਲੋਕਾਂ ਨੂੰ ਹੁਣ ਸਿਰਫ ਸੁਵਿਧਾ ਸੈਂਟਰ ‘ਚ ਜਾਣ ਦੀ ਹੀ ਆਗਿਆ ਹੋਵੇਗੀ। ਗੇਟ ‘ਤੇ ਆਉਣ ਵਾਲੇ ਲੋਕਾਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬਿਨਾਂ ਮਾਸਕ ਦੇ ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਆਰ.ਟੀ.ਓ ਦਫਤਰ ਨੂੰ ਵੀ ਪਬਲਿਕ ਡੀਲਿੰਗ ਨੀ ਬੰਦ ਕਰ ਦਿੱਤੀ ਗਈ ਸੀ। ਆਰ.ਟੀ.ਓ ਦਫਤਰ ਨੂੰ ਜਾਣ ਵਾਲੇ ਦੋਵੇ ਦਰਵਾਜ਼ਿਆਂ ‘ਤੇ ਤਾਲੇ ਲਾ ਦਿੱਤੇ ਗਏ ਸੀ।
ਪੰਜਾਬ ਦਾ ਸਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਜ਼ਿਲ੍ਹਾ ਲੁਧਿਆਣਾ ਹੈ, ਜਿੱਥੇ ਹੁਣ ਤੱਕ ਮਹਾਮਾਰੀ ਦਾ ਪੀਕ ਦੌਰ ਚੱਲ ਰਿਹਾ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਇੱਥੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ 13297 ਤੱਕ ਪਹੁੰਚ ਗਿਆ ਹੈ ਅਤੇ 509 ਲੋਕਾਂ ਨੇ ਦਮ ਤੋੜ ਦਿੱਤਾ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਜੁਲਾਈ ਮਹੀਨੇ ਤੋਂ ਬਾਅਦ ਪਿਛਲੇ 38 ਦਿਨਾਂ ਦੌਰਾਨ 8990 ਲੋਕ ਪਾਜ਼ੀਟਿਵ ਆ ਚੁੱਕੇ ਹਨ ਅਤੇ 420 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ।