ਲੁਧਿਆਣਾ-(ਤਰਸੇਮ ਭਾਰਦਵਾਜ) :ਜਨਮ ਅਸ਼ਟਮੀ ਦੇ ਤਿਉਹਾਰ ਨੂੰ ਲੈ ਕੈ ਲੋਕਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ।ਕੋਰੋਨਾ ਦਾ ਕਹਿਰ ਜਾਰੀ ਹੋਣ ਕਰਕੇ ਵੀ ਸ਼ਰਧਾਲੂਆਂ ਦੀ ਸ਼ਰਧਾ ‘ਚ ਕੋਈ ਕਮੀ ਦੇਖਣ ਨਹੀਂ ਮਿਲੀ।ਜਨਮਅਸ਼ਟਮੀ ਨੂੰ ਲੈ ਕੇ ਸ਼ਹਿਰ ‘ਚ ਉਤਸਵ ਦਾ ਮਾਹੌਲ ਹੈ।
ਇਸ ਸਾਲ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ 11-12 ਅਗਸਤ ਨੂੰ ਮਨਾਇਆ ਜਾ ਰਿਹਾ ਹੈ।ਮੰਗਲਵਾਰ ਭਾਵ ਅੱਜ ਨਟਖਟ ਸਟੈਪਸ ਕਲੱਬ ਵਲੋਂ ਸ਼ਾਮ ਕ੍ਰਿਸ਼ਨ ਕੇ ਨਾਮ ਆਨਲਾਈਨ ਮੁਕਾਬਲਾ ਕਰਵਾਇਆ ਗਿਆ।ਜਿਸ ‘ਚ ਪੂਰਾ ਹਫਤਾ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।ਬੱਚਿਆਂ ਨੇ ਮਟਕੀ, ਡੈਕੋਰੇਸ਼ਨ, ਝੂਲਾ, ਬਾਂਸੁਰੀ ਡੈਕੋਰੇਸ਼ਨ ‘ਚ ਹਿੱਸਾ ਲਿਆ।ਬੱਚੇ ਰਾਧਾ-ਕ੍ਰਿਸ਼ਨ ਦੀ ਸਰੂਪ ‘ਚ ਸੱਜ ਕੇ ਤਿਆਰ ਹੋਏ।ਬੱਚਿਆਂ ਵਲੋਂ ਵੱਖ-ਵੱਖ ਪ੍ਰਕਾਰ ਦੇ ਡਾਂਸ ਕੀਤੇ ਗਏ।ਬੱਚਿਆਂ ਨੇ ਡਾਂਡੀਆ ਖੇਡਿਆ, ਬੱਚਿਆਂ ਦੀਆਂ ਮਾਂਵਾਂ ਨੇ ਕ੍ਰਿਸ਼ਨ ਜੀ ਬਣੇ ਬੱਚਿਆਂ ਨੂੰ ਮੱਖਣ ਖਵਾਇਆ, ਝੂਲੇ ‘ਚ ਬਿਠਾ ਕੇ ਝੂਟੇ ਦਿੱਤੇ।ਇਸ ਸਾਲ ਕੋਰੋਨਾ ਮਹਾਂਮਾਰੀ ਨੂੰ ਮੱਦੇਨਜ਼ਰ ਰੱਖਦਿਆਂ ਪਹਿਲੀ ਵਾਰ ਬੱਚਿਆਂ ਨੇ ਜਨਮ ਅਸ਼ਟਮੀ ‘ਚ ਆਨਲਾਈਨ ਤਰੀਕੇ ਨਾਲ ਭਾਗ ਲਿਆ।
ਕਲੱਬ ਡਾਇਰੈਕਟਰ ਭਾਰਤੀ ਸਚਦੇਵਾ ਨੇ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ ਸਾਰੀਆਂ ਵਧਾਈਆਂ ਦਿੱਤੀਆਂ ਅਤੇ ਆਨਲਾਈਨ ਭਾਗ ਲੈਣ ਵਾਲੇ ਬੱਚਿਆਂ ਦੀ ਪ੍ਰਸ਼ੰਸ਼ਾ ਕੀਤੀ।ਕੋਰੋਨਾ ਮਹਾਂਮਾਰੀ ਨੂੰ ਧਿਆਨ ‘ਚ ਰੱਖਦਿਆਂ ਸੁਰੱਖਿਅਤ ਤਰੀਕੇ ਨਾਲ ਮਨਾਉਣ ਦਾ ਸੰਦੇਸ਼ ਦਿੱਤਾ।