liquor smugglers kill policemen: ਲੁਧਿਆਣਾ ‘ਚ ਸ਼ਰਾਬ ਸਮੱਗਲਰਾਂ ਵੱਲੋਂ ਨਾਕਾਬੰਦੀ ਦੌਰਾਨ ਪੁਲਿਸ ਪਾਰਟੀ ‘ਤੇ ਗੱਡੀ ਚੜ੍ਹਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਪਰ ਦੋਸ਼ੀ ਮੌਕੇ ‘ਤੇ ਫਰਾਰ ਹੋ ਗਏ। ਦੱਸ ਦੇਈਏ ਕਿ ਇਹ ਘਟਨਾ ਇੱਥੋ ਦੇ ਸੰਗੋਵਾਲ ਪੁਲ ‘ਤੇ ਵਾਪਰੀ।
ਇਸ ਸਬੰਧੀ ਐਂਟੀ ਸਮਗਲਿੰਗ ਸੈੱਲ ਦੇ ਏ.ਐੱਸ.ਆਈ ਮੇਜਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਦੇ ਨਾਲ ਸੰਗੋਵਾਲ ‘ਚ ਨਹਿਰ ਦੇ ਪੁਲ ‘ਤੇ ਨਾਕਾ ਲਾਇਆ ਹੋਇਆ ਸੀ, ਤਾਂ ਦੋਵਾਂ ਪਾਸਿਓ ਇੰਡੀਗੋ ਜੈਸਟ ਅਤੇ ਸਵਿਫਟ ਕਾਰ ਆਈਆ। ਇਸ ਦੌਰਾਨ ਸਵਿਫਟ ਕਾਰ ਡਰਾਈਵਰ ਨੇ ਸਿਪਾਹੀ ਜਤਿੰਦਰ ਸਿੰਘ ਦੀ ਗੱਡੀ ਨੂੰ ਟੱਕਰ ਮਾਰ ਕੇ ਫਰਾਰ ਹੋਣ ‘ਚ ਸਫਲ ਰਹੇ ਜਦਕਿ ਇੰਡੀਗੋ ਜੈਸਟ ਕਾਰ ਦੇ ਡਰਾਈਵਰ ਨੇ ਬੈਰੀਗੇਡ ‘ਚ ਜਾ ਵੱਜੀ, ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਗਗਨਦੀਪ ਸਿੰਘ ਅਤੇ ਜਤਿਨ ਕੁਮਾਰ ਦੇ ਨਾਂ ਨਾਲ ਹੋਈ, ਜਿਨ੍ਹਾਂ ਕੋਲ 480 ਬੋਤਲਾਂ ਸ਼ਰਾਬ ਵੀ ਬਰਾਮਦ ਕੀਤੀ ਗਈ ਜਦਕਿ ਉਨ੍ਹਾਂ ਦੇ 2 ਸਾਥੀ ਗੋਚਾ ਅਤੇ ਮਹਿੰਦਰ ਸਿੰਘ ਫਰਾਰ ਹੋਣ ‘ਚ ਸਫਲ ਰਹੇ।