ludhiana again night curfew corona cases: ਲੁਧਿਆਣਾ (ਤਰਸੇਮ ਭਾਰਦਵਾਜ)-ਖਤਰਨਾਕ ਕੋਰੋਨਾਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਲੁਧਿਆਣਾ ‘ਚ ਦੁਬਾਰਾ ਨਾਈਟ ਕਰਫਿਊ ਲਗਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਅੱਜ ਭਾਵ 12 ਮਾਰਚ ਤੋਂ ਨਾਈਟ ਕਰਫਿਊ ਲਗਾਉਣ ਦੇ ਆਦੇਸ਼ ਦਿੱਤੇ ਗਏ ਹਨ। ਕਰਫਿਊ ਅਗਲੇ ਆਦੇਸ਼ ਤੱਕ ਲਾਗੂ ਰਹੇਗਾ ਅਤੇ ਇਹ ਰਾਤ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲਗਾਇਆ ਜਾਵੇਗਾ।
ਇਹ ਹੁਕਮ ਸੁਰੱਖਿਆ ਅਮਲੇ ਜਾਂ ਡਿਊਟੀ ‘ਤੇ ਤਾਇਨਾਤ ਪੁਲਿਸ ਜਾਂ ਆਰਮੀ ਅਤੇ ਸਰਕਾਰੀ ਅਫਸਰਾਂ ਜਾਂ ਕਰਮਚਾਰੀਆਂ ਅਤੇ ਜ਼ਰੂਰੀ ਸੇਵਾਵਾਂ ਜਾਂ ਮੈਡੀਕਲ ਐਮਰਜੈਂਸੀ ਅਤੇ ਕੋਈ ਹੋਰ ਐਮਰਜੈਂਸੀ ਜਿਸ ਨਾਲ ਕਿਸੇ ਦੀ ਜਾਨ-ਮਾਲ ਨੂੰ ਖਤਰਾ ਹੋਵੇ ‘ਤੇ ਲਾਗੂ ਨਹੀਂ ਹੋਵੇਗਾ। ਰਾਤ ਦੌਰਾਨ ਫੈਕਟਰੀਆਂ ‘ਚ ਉਤਪਾਦਨ ਦੀ ਆਗਿਆ ਹੋਵੇਗੀ। ਨੈਸ਼ਨਲ ਅਤੇ ਸਟੇਟ ਹਾਈਵੇਅ ਤੇ ਕਰਾਸ ਕਰ ਰਹੇ ਟ੍ਰੈਫਿਕ ਨੂੰ ਜਾਣ ਦੀ ਆਗਿਆ ਹੋਵੇਗੀ। ਇਸ ਹੁਕਮ ਨੂੰ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ, ਜ਼ਿਲ੍ਹਾਂ ਲੁਧਿਆਣਾ ਲਾਗੂ ਕਰਵਾਉਣ ਯਕੀਨੀ ਬਣਾਉਣਗੇ।
ਜ਼ਿਕਰਯੋਗ ਹੈ ਕਿ ਪਹਿਲਾਂ ਲੁਧਿਆਣਾ ਪੁਲਿਸ ਨੇ ਦੇਰ ਰਾਤ ਤੱਕ ਖੁੱਲਣ ਵਾਲੇ ਹੋਟਲ, ਢਾਬੇ, ਰੈਸਟੋਰੈਂਟ ਅਤੇ ਬਾਰ ਨੂੰ ਰਾਤ ਸਾਢੇ 11 ਵਜੇ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਸ਼ਰਾਬ ਦੀਆਂ ਦੁਕਾਨਾਂ ਵੀ 11 ਵਜੇ ਤੋਂ ਬਾਅਦ ਨਹੀਂ ਖੋਲੀਆਂ ਜਾ ਸਕਣਗੀਆਂ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਧਾਰਾ 144 ਤਹਿਤ ਆਦੇਸ਼ ਜਾਰੀ ਕਰਦੇ ਹੋਏ ਇਹ ਨਿਰਦੇਸ਼ ਬੀਤੇ ਦਿਨ ਭਾਵ ਵੀਰਵਾਰ (11 ਮਾਰਚ) ਨੂੰ ਜਾਰੀ ਕੀਤੇ। ਸ਼ਹਿਰ ਦੇ ਸਾਰੇ ਬੀਅਰ ਬਾਰੇ ਮਾਲਿਆਂ ਨੂੰ ਇਹ ਯਕੀਨੀ ਕਰਨਾ ਹੋਵੇਗੀ ਕਿ ਉਹ ਉਨ੍ਹਾਂ ਦੇ ਬਾਰ ‘ਚ ਆਉਣ ਵਾਲੇ ਹਰ ਇਕ ਗਾਹਕ ਦੀ ਆਈਡੀ ਜਰੂਰ ਲੈਣ। ਉਹ ਰਜਿਸਟਰ ‘ਚ ਉਨ੍ਹਾਂ ਦੇ ਮੋਬਾਇਲ ਨੰਬਰ, ਨਾਂ ਅਤੇ ਪਤਾ ਵੀ ਨੋਟ ਕਰਨਗੇ। ਇਨ੍ਹਾਂ ਸਥਾਨਾਂ ਦੇ ਅੰਦਰ ਸੀ.ਸੀ.ਟੀ.ਵੀ ਕੈਮਰੇ ਲਗਾਉਣਾ ਜਰੂਰੀ ਹੋਵੇਗਾ।
ਇਹ ਵੀ ਦੇਖੋ–