ludhiana asha workers protest: ਲੁਧਿਆਣਾ ਦੇ ਸਿਵਲ ਹਸਪਤਾਲ ਦੇ ‘ਚ ਆਸ਼ਾ ਵਰਕਰਾਂ ਵੱਲੋਂ ਅੱਜ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਹਸਪਤਾਲ ‘ਚ ਥਾਲੀਆਂ ਵਜਾ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ‘ਤੇ ਯੂਨੀਅਨ ਦੀ ਜ਼ਿਲ੍ਹਾਂ ਪ੍ਰਧਾਨ ਰਾਜਵੀਰ ਕੌਰ ਨੇ ਕਿਹਾ ਹੈ ਕਿ ਆਸ਼ਾ ਵਰਕਰ ਬੀਤੇ 17 ਅਗਸਤ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ-ਹੜਤਾਲ ‘ਤੇ ਹਨ ਪਰ ਉਨ੍ਹਾਂ ਨੂੰ ਹਾਲੇ ਤੱਕ ਪ੍ਰਸ਼ਾਸਨ ਨੇ ਉਹਨਾਂ ਦੀ ਸਾਰ ਨਹੀ ਲਈ।
ਧਰਨੇ ‘ਤੇ ਬੈਠੀਆਂ ਵਰਕਰਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਉਹਨਾਂ ਲੋਕਾਂ ਦੀ ਦਿਨ ਰਾਤ ਸੇਵਾ ਕੀਤੀ ਹੈ ਪਰ ਬਜਾਏ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦੇਣ,ਸਰਕਾਰ ਨੇ ਉਹਨਾਂ ਦੇ ਭੱਤੇ ਤੱਕ ਰੋਕ ਦਿੱਤੇ ਅਤੇ ਨਾ ਹੀ ਉਹਨਾਂ ਦੀ ਹਾਜ਼ਰੀ ਲੱਗਦੀ ਹੈ। ਉਹਨਾਂ ਮੰਗ ਕੀਤੀ ਹਰਿਆਣਾ ਰਾਜ ਦੀ ਤਰਜ ‘ਤੇ ਉਹਨਾਂ ਦੇ ਪੱਕੀ ਤਨਖਾਹ ਲੱਗਣੀ ਚਾਹੀਦੀ ਹੈ, ਨਹੀ ਤਾਂ ਉਹਨਾਂ ਵਲੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਮਾਰਚ ਤੋਂ ਮਈ ਤੱਕ 2500 ਰੁਪਏ ਦਿੱਤੇ ਜਾ ਰਹੇ ਸੀ। ਸਰਵੇ ਦੇ ਤਹਿਤ ਉਹ ਡੋਰ-ਟੂ-ਡੋਰ ਸਰਵੇ ਕਰਕੇ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਨੂੰ ਜਾਂਚ ਕਰਵਾਉਣ ਲਈ ਪ੍ਰੇਰਿਤ ਕਰਦੀ ਹਨ ਹੁਣ ਵੀ ਇਹ ਸਰਵੇਂ ਕਰ ਰਹੀਆਂ ਹਨ ਪਰ ਉਨ੍ਹਾਂ ਨੂੰ ਸਰਵੇ ਦੇ ਲਈ ਕੁਝ ਵੀ ਨਹੀਂ ਦਿੱਤਾ ਜਾਂਦਾ ਹੈ।