ludhiana ASI daughter death: ਲੁਧਿਆਣਾ ‘ਚ ਕੋਰੋਨਾ ਪੀੜਤ ਪੁਲਿਸ ਅਧਿਕਾਰੀ ਜਸਪਾਲ ਸਿੰਘ (ਏ.ਐੱਸ.ਆਈ) ਦੀ ਮੌਤ ਦਾ ਸਦਮਾ ਨਾ ਸਹਿਣ ਕਰਦੀ ਹੋਈ ਉਨ੍ਹਾਂ ਦੀ ਧੀ ਨੇ ਵੀ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਕ ਜਦੋਂ ਜਸਪਾਲ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਮਿਲਣ ਤੋਂ ਬਾਅਦ ਹਸਪਤਾਲ ‘ਚ ਭਰਤੀ ਸੀ ਤਾਂ ਉਨ੍ਹਾਂ ਦੀ 24 ਸਾਲਾਂ ਅਪਾਹਜ ਧੀ ਨਵਪ੍ਰੀਤ ਨੂੰ ਇਸ ਬਾਰੇ ਨਹੀਂ ਦੱਸਿਆ ਗਿਆ ਸੀ ਪਰ ਜਦੋਂ ਜਸਪਾਲ ਸਿੰਘ ਦੀ ਮੌਤ ਹੋ ਗਈ ਸੀ ਤਾਂ ਉਸ ਦਾ ਸੰਸਕਾਰ ਕਰਕੇ ਪਰਿਵਾਰ ਘਰ ਵਾਪਿਸ ਆਇਆ, ਨਵਪ੍ਰੀਤ ਨੇ ਪਿਤਾ ਬਾਰੇ ਪੁੱਛਿਆ, ਜਦੋਂ ਉਸ ਨੂੰ ਆਪਣੇ ਪਿਤਾ ਦੀ ਮੌਤ ਦਾ ਪਤਾ ਲੱਗਿਆ ਤਾਂ ਉਹ ਸਦਮਾ ਨਾ ਸਹਿਣ ਕਰ ਸਕੀ ਅਤੇ ਬੇਹੋਸ਼ ਹੋ ਗਈ, ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਨੇ ਵੀ ਦਮ ਤੋੜ ਦਿੱਤਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜਸਪਾਲ ਸਿੰਘ ਦੀ ਧੀ 8 ਸਾਲ ਦੀ ਉਮਰ ‘ਚ ਹੀ ਸ਼ੂਗਰ ਦੀ ਬੀਮਾਰੀ ਨਾਲ ਪੀੜਤ ਸੀ ਅਤੇ ਪਿਛਲੇ 16 ਸਾਲਾਂ ਤੋਂ ਉਸ ਦਾ ਇਲਾਜ ਚੱਲ ਰਿਹਾ ਸੀ।
ਦੱਸ ਦੇਈਏ ਕਿ ਜ਼ਿਲ੍ਹੇ ‘ਚ ਬੀਤੇ ਦਿਨ ਭਾਵ ਸੋਮਵਾਰ ਨੂੰ ਪੁਲਿਸ ਲਾਈਨ ‘ਚ ਤਾਇਨਾਤ ਏ.ਐੱਸ.ਆਈ ਜਸਪਾਲ ਸਿੰਘ ਦੀ ਕੋਰੋਨਾਵਾਇਰਸ ਦੇ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦਾ ਮੰਗਲਵਾਰ ਨੂੰ ਪਾਇਲ ਦੇ ਸ਼ਮਸ਼ਾਨਘਾਟ ‘ਚ ਸੰਸਕਾਰ ਕੀਤਾ ਗਿਆ ਸੀ।