Ludhiana birds found dead: ਲੁਧਿਆਣਾ (ਤਰਸੇਮ ਭਾਰਦਵਾਜ)-ਗੁਆਂਢੀ ਸੂਬਿਆਂ ‘ਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ‘ਚ ਵੀ ਡਰ ਦਾ ਮਾਹੌਲ ਦੇਖਣ ਨੰ ਮਿਲਿਆ ਹੈ। ਪਾਰਕਾਂ ਅਤੇ ਪਲਾਟਾਂ ‘ਚ ਮਰੇ ਹੋਏ ਪੰਛੀਆਂ ਨੂੰ ਦੇਖ ਕੇ ਲੋਕਾਂ ਡਰੇ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਐਤਵਾਰ ਨੂੰ ਸ਼ਹਿਰ ਦੇ ਰੋਜ਼ ਗਾਰਡਨ ‘ਚ ਇਕ ਅਤੇ ਢੰਡਾਰੀ ਕਲਾ ਇਲਾਕੇ ਦੇ ਪਲਾਟ ‘ਚ 2 ਮਰੇ ਹੋਏ ਕਾਂ ਮਿਲੇ। ਇਸ ਤੋਂ ਡਰੇ ਹੋਏ ਲੋਕਾਂ ਨੇ ਜ਼ਿਲ੍ਹਾਂ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ ‘ਤੇ ਕਾਲ ਕੀਤੀ। ਇਸ ਸਬੰਧ ‘ਚ ਪਸ਼ੂ ਪਾਲਣ ਵਿਭਾਗ ਦੇ ਅਫਸਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਜਾਂਚ ਕਰਵਾਈ। ਦੱਸ ਦੇਈਏ ਕਿ ਜ਼ਿਲ੍ਹੇ ਭਰ ‘ਚ 13-13 ਰੈਪਿਡ ਰਿਸਪਾਂਸ ਟੀਮਾਂ ਬਣਾਈਆਂ ਗਈਆਂ ਹਨ, ਜੋ ਮੌਕੇ ਦਾ ਜਾਇਜ਼ਾ ਲੈਣਗੀਆਂ। ਮ੍ਰਿਤਕ ਪੰਛੀਆਂ ‘ਚ ਬਰਡ ਫਲੂ ਦੀ ਜਾਂਚ ਲਈ ਸੈਂਪਲ ਜਲੰਧਰ ਸਥਿਤ ਐੱਨ.ਆਰ.ਡੀ.ਡੀ.ਐੱਲ ਲੈਬ ‘ਚ ਭੇਜੇ ਜਾਂਦੇ ਹਨ।
ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਨੇ ਵੀ ਬਰਡ ਫਲੂ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਯੂਨੀਵਰਸਿਟੀ ਦੇ ਪਬਲਿਕ ਹੈਲਥ ਸਕੂਲ ਦੇ ਸਹਾਇਕ ਪ੍ਰੋਫੈਸਰ ਡਾ. ਰਜਨੀਸ਼ ਸ਼ਰਮਾ ਨੇ ਕਿਹਾ ਹੈ ਕਿ ਜੇਕਰ ਕਿਸੇ ਵੀ ਮ੍ਰਿਤਕ ਪੰਛੀ ਮਿਲਦਾ ਹੈ ਤਾਂ ਉਸ ਨੂੰ ਬਿਨ੍ਹਾਂ ਗਲਵਜ਼ ਦੇ ਨਾ ਛੂਹੇ। ਤਰੁੰਤ ਵੈਟਰਨਰੀ ਡਾਕਟਰ ਅਤੇ ਅਫਸਰ ਨੂੰ ਸੂਚਿਤ ਕਰੋ। ਇਸ ਤੋਂ ਇਲਾਵਾ ਉਸ ਨੂੰ ਵੈਟਰਨਰੀ ਅਫਸਰਾਂ ਦੀ ਅਗਵਾਈ ‘ਚ ਹੀ ਟੋਇਆ ‘ਚ ਦਬਾਓ ਜਾਂ ਸਾੜੋ। ਬਰਫ ਫਲੂ ਪੰਛੀਆਂ ਦੀ ਬੀਮਾਰੀ ਹੈ, ਜਿਸ ਤੋਂ ਪੰਛੀ ਹੀ ਪ੍ਰਭਾਵਿਤ ਹੁੰਦੇ ਹਨ।
ਇਹ ਵੀ ਦੇਖੋ–