ludhiana break high tension wire: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਹਫੜਾ -ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਅੱਜ ਇੱਥੇ ਅਚਾਨਕ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ। ਇਸ ਦੌਰਾਨ ਹਾਦਸਾ ਹੋਣ ਤੋਂ ਟਲ ਗਿਆ ਪਰ ਇਲਾਕੇ ਦੀ ਬਿਜਲੀ ਬੰਦ ਹੋ ਗਈ। ਇਹ ਘਟਨਾ ਫੋਕਲ ਪੁਆਇੰਟ ਆਰਤੀ ਸਟੀਲ ਚੌਕ ਕੋਲ ਮੈਟਰੋ ਰੋਡ ਤੋਂ ਸਾਹਮਣੇ ਆਈ ਹੈ, ਜਿੱਥੇ ਅੱਜ ਸਵੇਰ 8 ਵਜੇ ਅਚਾਨਕ ਹਾਈਟੈਂਸ਼ਨ ਤਾਰਾ ਟੁੱਟ ਕੇ ਡਿੱਗ ਗਈਆਂ। ਤਾਰਾਂ ਟੁੱਟਣ ਨਾਲ ਇਲਾਕੇ ’ਚ ਬਿਜਲੀ ਬੰਦ ਹੋ ਗਈ ਅਤੇ ਫੈਕਟਰੀ ਦਾ ਕੰਮ ਵੀ ਠੱਪ ਹੋ ਗਿਆ। ਮੌਕੇ ‘ਤੇ ਲੋਕਾਂ ਨੇ ਤਾਰ ਟੁੱਟਣ ਦੀ ਸੂਚਨਾ ਪਾਵਰਕਾਮ ਦਫ਼ਤਰ ਨੂੰ ਦਿੱਤੀ ਗਈ ਪਰ 9 ਵਜੇ ਤਕ ਪਾਵਰਕਾਮ ਮੁਲਾਜ਼ਮ ਮੌਕੇ ’ਤੇ ਨਾ ਪੁੱਜੇ। 11 ਵਜੇ ਤਕ ਤਾਰ ਜੋੜਨ ਦਾ ਕੰਮ ਨਹੀਂ ਹੋ ਸਕਿਆ, ਜਿਸ ਕਾਰਨ ਦਰਜਨਾਂ ਫੈਕਟਰੀਆਂ ਦੀ ਬਿਜਲੀ ਬੰਦ ਰਹੀ ਅਤੇ ਕੰਮਕਾਜ ਠੱਪ ਹੋ ਗਿਆ।
ਦੂਜੇ ਪਾਸੇ ਪਾਵਰਕਾਮ ਟੀਮ ਦੇ ਪਰਮਵੀਰ ਸਿੰਘ ਨੇ ਦੱਸਿਆ ਕਿ ਹਾਈਟੈਂਸ਼ਨ ਵਾਇਰ ਰਿਪੇਅਰ ਕਰਨ ਲਈ ਲਾਈਟ ਬੰਦ ਕੀਤੀ ਗਈ ਹੈ ਅਤੇ ਜਲਦ ਹੀ ਲਾਈਟ ਬਹਾਲ ਕਰ ਦਿੱਤੀ ਜਾਵੇਗੀ।