ludhiana bride fraud youth: ਲੁਧਿਆਣਾ (ਤਰਸੇਮ ਭਾਰਦਵਾਜ)- ਅਕਸਰ ਹੀ ਅਜਿਹੇ ਵਿਦੇਸ਼ੀ ਲਾੜਿਆਂ ਵੱਲੋਂ ਕੀਤੇ ਜਾਣ ਵਾਲੇ ਧੋਖਿਆਂ ਦੇ ਮਾਮਲੇ ਤਾਂ ਸੁਣੇ ਸੀ ਪਰ ਲੁਧਿਆਣਾ ‘ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਪੰਜਾਬੀ ਮੁਟਿਆਰ ਨੇ ਨੌਜਵਾਨ ਤੋਂ ਲੱਖਾਂ ਰੁਪਏ ਲੈ ਕੇ ਖੁਦ ਵਿਦੇਸ਼ ‘ਚ ਰਹਿਣ ਲੱਗੀ ਪਰ ਨੌਜਵਾਨ ਨੂੰ ਵਿਦੇਸ਼ ‘ਚ ਲਿਜਾਣ ਤੋਂ ਇਨਕਾਰ ਕਰ ਦਿੱਤਾ। ਪੀੜਤ ਨੌਜਵਾਨ ਨੇ ਸਾਰੀ ਵਾਰਦਾਤ ਪੁਲਿਸ ਨੂੰ ਦੱਸੀ ਫਿਲਹਾਲ ਪੁਲਿਸ ਨੇ ਜਾਂਚ ਕਰ ਰਹੀ ਹੈ।
![ludhiana bride fraud youth](https://dailypost.in/wp-content/uploads/2020/08/ghj-1.jpg)
ਦੱਸਣਯੋਗ ਹੈ ਕਿ ਇੱਥੇ ਜਗਰਾਓ ਦੇ ਪਿੰਡ ਮਲਕ ਦਾ ਰਹਿਣ ਵਾਲਾ ਪ੍ਰਿਤਪਾਲ ਸਿੰਘ ਪੁੱਤਰ ਜਗਜੀਤ ਸਿੰਘ ਦਾ ਵਿਆਹ ਜਸਪ੍ਰੀਤ ਕੌਰ ਨਾਲ ਹੋਇਆ ਸੀ। ਜਸਪ੍ਰੀਤ ਉਸ ਕੋਲ ਇਕ ਸਾਲ ਤੱਕ ਰਹੀ। ਇਸ ਤੋਂ ਪਹਿਲਾਂ ਉਹ ਅਮਰੀਕਾ ਵੀ ਗਈ ਸੀ। ਅਮਰੀਕਾ ਤੋਂ ਵਾਪਸ ਆਉਣ ਮਗਰੋਂ ਉਸ ਨੇ ਆਈਲੈਟਸ ਕੀਤੀ ਅਤੇ ਫਿਰ ਕੈਨੇਡਾ ਚਲੀ ਗਈ।ਇਸ ਦੌਰਾਨ ਉਸ ਨੇ ਵੱਖ-ਵੱਖ ਸਮੇਂ ‘ਤੇ ਕੁੱਲ 36 ਲੱਖ ਰੁਪਏ ਜਗਜੀਤ ਸਿੰਘ ਕੋਲੋਂ ਲੈ ਲਏ ਪਰ ਹੁਣ ਉਸ ਨੂੰ ਕੈਨੇਡਾ ਲਿਜਾਣ ਤੋਂ ਜਸਪ੍ਰੀਤ ਨੇ ਇਨਕਾਰ ਕਰ ਦਿੱਤਾ ਹੈ, ਜਿਸ ਦੀ ਸ਼ਿਕਾਇਤ ਜਗਜੀਤ ਵੱਲੋਂ ਪੁਲਸ ਨੂੰ ਦਿੱਤੀ ਗਈ।ਪ੍ਰਿਤਪਾਲ ਦੀ ਸ਼ਿਕਾਇਤ ‘ਤੇ ਪੁਲਸ ਨੇ ਜਸਪ੍ਰੀਤ ਕੌਰ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਖਿਲਾਫ਼ ਧਾਰਾ-420, 406 ਅਤੇ 120ਬੀ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਬਾਰੇ ਏ. ਐਸ. ਆਈ. ਜ਼ੋਰਾਵਰ ਸਿੰਘ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਮੁਤਾਬਕ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।