ludhiana broken record coldest mercury: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਸ਼ਨੀਵਾਰ ਅਤੇ ਐਤਵਾਰ ਦੀ ਰਾਤ ਨੂੰ ਘੱਟੋ ਘੱਟ ਤਾਪਮਾਨ ‘ਚ ਆਈ ਗਿਰਾਵਟ ਨੇ 11 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦਾ ਘੱਟ ਤੋਂ ਘੱਟ ਤਾਪਮਾਨ 4.8 ਡਿਗਰੀ ਤੱਕ ਪਹੁੰਚ ਗਿਆ ਹੈ, ਜਿਸ ਨਾਲ ਇਕੋ ਦਮ ਠੰਡ ਕਾਫੀ ਵੱਧ ਚੁੱਕੀ ਹੈ। ਐਤਵਾਰ ਦੀ ਸ਼ਾਮ ਨੂੰ ਮੌਸਮ ‘ਚ ਬਦਲਾਅ ਆਇਆ ਅਤੇ ਬੱਦਲ ਛਾ ਜਾਣ ਨਾਲ ਵੱਧ ਤੋਂ ਵੱਧ ਤਾਪਮਾਨ ‘ਚ ਗਿਰਾਵਟ ਦਰਜ ਹੋਈ। ਐਤਵਾਰ ਨੂੰ ਦਿਨ ਦੇ ਸਮੇਂ ਸੀਤ ਲਹਿਰ ਚੱਲਣ ਨਾਲ ਵੱਧ ਤੋਂ ਵੱਧ ਤਾਪਮਾਨ ਵੀ 21 ਡਿਗਰੀ ਤੱਕ ਰਿਕਾਰਡ ਹੋਇਆ, ਜੋ ਸਾਧਾਰਨ ਦੇ ਮੁਕਾਬਲੇ 5 ਡਿਗਰੀ ਜਿਆਦਾ ਡਿੱਗਿਆ ਹੈ। ਮੌਸਮ ਵਿਭਾਗ ਮੁਤਾਬਕ 25 ਨਵੰਬਰ ਤੱਕ ਬੱਦਲ ਛਾ ਜਾਣ ਤੋਂ ਇਲਾਵਾ ਸ਼ੀਤ ਲਹਿਰ ਚੱਲੇਗੀ, ਜਿਸ ਨਾਲ ਦਿਨ ਦਾ ਤਾਪਮਾਨ ਸਾਧਾਰਨ ਤੋਂ ਹੇਠਾ ਹੀ ਰਹੇਗਾ।
ਦੱਸਣਯੋਗ ਹੈ ਕਿ ਮਾਨਸੂਨ ਦੀ ਵਿਦਾਇਗੀ ਦੇ ਉਪਰੰਤ ਪੰਜਾਬ ‘ਚ ਢਾਈ ਮਹੀਨਿਆਂ ਤੱਕ ਬਾਰਿਸ਼ ਨਹੀਂ ਹੋਈ। ਮੌਸਮ ਖੁਸ਼ਕ ਰਿਹਾ। ਮੌਸਮ ਮਾਹਰ ਡਾ. ਕੇ.ਕੇ. ਗਿੱਲ ਮੁਤਾਬਕ ਪਿਛਲੇ ਦਿਨੀਂ ਇਕ ਸਟ੍ਰਾਗ ਵੈਦਰ ਸਿਸਟਮ ਬਣਨ ਦੇ ਉਪਰੰਤ ਪਹਾੜਾਂ ‘ਤੇ ਸਮੇਂ ਤੋਂ ਪਹਿਲਾਂ ਭਾਰੀ ਬਰਫਬਾਰੀ ਹੋ ਗਈ ਜਦਕਿ ਮੈਦਾਨੀ ਇਲਾਕਿਆਂ ‘ਚ ਵੀ ਭਾਰੀ ਬਾਰਿਸ਼ ਰਿਕਾਰਡ ਹੋਈ। ਇਸ ਤੋਂ ਨਮੀ ਦੀ ਮਾਤਰਾ ਕਾਫੀ ਵੱਧ ਗਈ ਅਤੇ ਪਹਾੜਾਂ ‘ਤੇ ਬਰਫਬਾਰੀ ਹੋਣ ਨਾਲ ਇਸ ਤੋਂ ਮੈਦਾਨੀ ਵਾਲੇ ਪਾਸੇ ਵੱਗਣ ਵਾਲੀ ਹਵਾ ਨੇ ਵੀ ਤਾਪਮਾਨ ‘ਚ ਜਿਆਦਾ ਗਿਰਾਵਟ ਲਿਆ ਦਿੱਤੀ ਹੈ।
ਨਵੰਬਰ ਮਹੀਨੇ ‘ਚ ਅਕਸਰ ਬਾਰਿਸ਼ ਘੱਟ ਹੋਣ ਦੀ ਸੰਭਾਵਨਾ ਰਹਿੰਦੀ ਹੈ ਪਰ ਇਸ ਵਾਰ ਬਾਰਿਸ਼ ਨੇ ਵੀ 11 ਸਾਲਾਂ ਦਾ ਰਿਕਾਰਡ ਤੋੜਦੇ ਹੋਏ ਇਕ ਹੀ ਦਿਨ ‘ਚ 15 ਐੱਮ. ਐੱਮ ਬਾਰਿਸ਼ ਰਿਕਾਰਡ ਕੀਤੀ ਹੈ। ਇਸ ਦੇ ਚੱਲਦਿਆਂ ਪਿਛਲੇ 5 ਦਿਨਾਂ ਤੋਂ ਲਗਾਤਾਰ ਮੌਸਮ ‘ਚ ਬਦਲਾਅ ਚੱਲ ਰਿਹਾ ਹੈ ਜਦਕਿ ਪੂਰੇ ਮਹੀਨੇ ਦੀ ਸਾਧਾਰਨ ਬਾਰਿਸ਼ 7 ਐੱਮ.ਐੱਮ ਰਹਿੰਦੀ ਹੈ।
ਇਹ ਵੀ ਦੇਖੋ–