ludhiana cabinet minister ashu hoisted tricolor ਲੁਧਿਆਣਾ, (ਤਰਸੇਮ ਭਾਰਦਵਾਜ)- ਦੇਸ਼ ਦੇ ਹਰ ਕੋਨੇ ‘ਚ ਅੱਜ ਭਾਵ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ।ਲੁਧਿਆਣਾ ਜ਼ਿਲੇ ‘ਚ ਪੁਲਸ ਦੀ ਚੌਕਸੀ ‘ਚ ਕੋਰੋਨਾ ਨੂੰ ਧਿਆਨ ‘ਚ ਰੱਖਦਿਆਂ ਸੁਤੰਤਰਤਾ ਪ੍ਰੋਗਰਾਮ ਆਯੋਜਿਤ ਹੋ ਰਿਹਾ ਹੈ।ਮੁੱਖ ਮਹਿਮਾਨ ਕੈਬਨਿਟ ਮੰਤਰੀ ਭਾਰਤਭੂਸ਼ਣ ਆਸ਼ੂ ਨੇ ਕੋਰੋਨਾ ਨਾਲ ਲੜਨ ਦਾ ਸੰਕਲਪ ਲੈਂਦੇ ਹੋਇਆ ਕਿਹਾ ਕਿ ਜਿਸ ਤਰ੍ਹਾਂ ਆਜ਼ਾਦੀ ਦੀ ਲੜਾਈ ‘ਚ ਅਸੀਂ ਜਿੱਤ ਪ੍ਰਾਪਤ ਕੀਤੀ ਸੀ।
ਉਸੇ ਬਹਾਦਰੀ ਨਾਲ ਕੋਰੋਨਾ ਮਹਾਂਮਾਰੀ ‘ਤੇ ਅਸੀਂ ਜਿੱਤ ਪ੍ਰਾਪਤ ਕਰਾਂਗੇ।’ਸਾਰੇ ਜਹਾਂ ਸੇ ਅੱਛਾ, ਹਿੰਦੁਸਤਾਨ ਹਮਾਰਾ’ ਦੀ ਧੁਨ ਦੇ ਨਾਲ ਪੰਜਾਬ ਪੁਲਸ ਦੀ ਟੁਕੜੀ ਨੇ ਮਾਰਚਪਾਸਟ ਕੀਤਾ।ਇਸ ਦੌਰਾਨ ਕੈਬਨਿਟ ਮੰਤਰੀ ਨੇ ਪੁਲਸ ਪ੍ਰਸ਼ਾਸ਼ਨ ਹੈਲਥ ਵਰਕਰਾਂ ਦੀ ਸ਼ਲਾਘਾ ਕੀਤੀ।ਆਸ਼ੂ ਨੇ ਕਿਹਾ ਕਿ ਪੰਜਾਬ ਪਹਿਲਾ ਰਾਜ ਦੀ ਜਿਸਨੇ ਕੋਰੋਨਾ ਦੇ ਬਚਾਅ ਲਈ ਕਰਫਿਊ ਲਗਾਇਆ ਗਿਆ ਸੀ।ਲੰਬੇ ਲਾਕਡਾਊਨ ‘ਚ ਵੀ ਵਿਕਾਸ ਨਹੀਂ ਰੁਕਣ ਦਿੱਤਾ ਗਿਆ।ਗੁਰੂ ਨਾਨਕ ਸਟੇਡੀਅਮ ‘ਚ ਆਯੋਜਿਤ ਜ਼ਿਲਾ ਪੱਧਰੀ ਸੁਤੰਤਰਤਾ ਦਿਵਸ ‘ਚ ਭਾਗ ਲੈਣ ਲਈ ਪੁਲਸ ਅਤੇ ਪ੍ਰਸ਼ਾਸਨ ਅਧਿਕਾਰੀ ਅਤੇ ਕਰਮਚਾਰੀ ਹੀ ਨਜ਼ਰ ਆ ਰਹੇ ਹਨ।ਬੀਤੇ ਸਾਲ ਸੜਕਾਂ ‘ਤੇ ਦਿਸਣ ਵਾਲੀ ਰੌਣਕ, ਸਕੂਲ ਵਿਦਿਆਰਥੀਆਂ ਦਾ ਸ਼ੋਰ ਇਸ ਵਾਰ ਦੇਖਣ ਨੂੰ ਨਹੀਂ ਮਿਲੇਗਾ।ਕੋਰੋਨਾ ਵਾਇਰਸ ਦੇ ਚਲਦਿਆਂ ਇਸ ਨੂੰ ਸੀਮਿਤ ਕਰ ਦਿੱਤਾ ਗਿਆ ਹੈ।ਜ਼ਿਲਾ ਪ੍ਰਸ਼ਾਸਨ ਵਲੋਂ ਡੀ.ਪੀ.ਆਰ.ਓ. ਦੇ ਫੇਸਬੁੱਕ ਪੇਜ ‘ਤੇ ਇਸਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ।