ludhiana car stealing cash laptop: ਮਹਾਨਗਰ ‘ਚ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਨਹੀਂ ਪੈ ਰਹੀ ਹੈ। ਹੁਣ ਮਾਮਲਾ ਇੱਥੇ ਦੇ ਡੀਵੀਜਨ ਨੰਬਰ 5 ਦੇ ਇਲ਼ਾਕੇ ਪੱਖੋਵਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਖੜ੍ਹੀ ਗੱਡੀ ਨੂੰ ਨਿਸ਼ਾਨਾ ਬਣਾਇਆ ਤੇ ਨਗਦੀ ਸਮੇਤ ਲੈਪਟਾਪ ਚੋਰੀ ਕਰ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਮੌਕੇ ‘ਤੇ ਪੁਲਿਸ ਪਹੁੰਚੀ। ਘਟਨਾ ਦੀ ਜਾਣਕਾਰੀ ਦਿੰਦਿਆਂ ਪੀੜਤ ਸ਼ਖਸ ਨੇ ਦੱਸਿਆ ਕਿ ਉਹ ਆਪਣੀ ਗੱਡੀ ਬੈਂਕ ਆਫ ਬੜੌਦਾ ਪੱਖੋਵਾਲ ਰੋਡ ਨੇੜੇ ਖੜ੍ਹੀ ਕਰ ਕੇ ਕਿਸੇ ਕੰਮ ਲਈ ਗਿਆ ਸੀ ਪਰ ਜਦੋਂ ਆ ਕੇ ਦੇਖਿਆ ਤਾਂ ਕਾਰਾ ਦਾ ਖੱਬਾ ਸ਼ੀਸ਼ਾ ਟੁੱਟਿਆ ਹੋਇਆ ਸੀ ਇਸ ਦੇ ਨਾਲ ਕਾਰ ‘ਚ ਪਈ 32 ਹਜ਼ਾਰ ਰੁਪਏ ਨਗਦੀ ਅਤੇ 2 ਲੈਪਟਾਪ ਗਾਇਬ ਸੀ। ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਜਾਂਚ ਜਾਰੀ ਹੈ।

ਦੱਸਣਯੋਗ ਹੈ ਕਿ ਸ਼ਹਿਰ ‘ਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਆਏ ਦਿਨ ਹੀ ਨਵੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ ਪਰ ਪੁਲਿਸ ਇਨ੍ਹਾਂ ਚੋਰਾਂ ‘ਤੇ ਨਕੇਲ ਕੱਸਣ ‘ਚ ਨਾਕਾਮਯਾਬ ਹੋ ਰਹੀ ਹੈ।






















