ludhiana cases pending heard: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹਾ ਅਤੇ ਸੈਂਸ਼ਨ ਜੱਜ ਗੁਰਬੀਰ ਸਿੰਘ ਨੇ ਅਦਾਲਤਾਂ ‘ਚ 15 ਸਤੰਬਰ ਤੱਕ ਜ਼ਰੂਰੀ ਕੰਮਾਂ ਦੇ ਲਈ ਜੱਜਾਂ ਦੀਆਂ ਵਿਸ਼ੇਸ਼ ਡਿਊਟੀਆਂ ਲਾਈਆਂ ਸੀ, ਜਿਸ ਤੋਂ ਇਹ ਗੱਲ ਤਾਂ ਸਪੱਸ਼ਟ ਹੋ ਗਈ ਹੈ ਕਿ ਪੈਂਡਿੰਗ ਕਿਸੇ ਵੀ ਮਾਮਲੇ ਦੀ ਸੁਣਵਾਈ ਸ਼ੁਰੂ ਨਹੀਂ ਹੋ ਸਕੇਗੀ। ਲਾਕਡਾਊਨ ਖਤਮ ਹੋਣ ਤੋਂ ਬਾਅਦ ਵੀ ਅਦਾਲਤਾਂ ਨੂੰ ਖੋਲਣ ਲਈ ਹੁਣ ਤੱਕ ਕੋਈ ਠੋਸ ਉਪਾਅ ਨਾ ਹੋਣ ਦੇ ਚੱਲਦਿਆਂ ਅਤੇ ਲੋਕਾਂ ਨੂੰ ਮਹਾਮਾਰੀ ਤੋਂ ਸੁਰੱਖਿਅਤ ਰੱਖਣ ਲਈ ਫਿਲਹਾਲ ਨਿਆਂ ਪ੍ਰਕਿਰਿਆ ਹਾਲੇ ਵੀ ਬੰਦ ਹੀ ਰਹੇਗੀ। ਇਸ ਦੌਰਾਨ ਸਿਰਫ ਬਹੁਤ ਜ਼ਰੂਰੀ ਮਾਮਲਿਆਂ ਨੂੰ ਨਿਪਟਾਉਣ ਅਤੇ ਸੁਣਵਾਈ ਲਈ ਵੀਡੀਓ ਕਾਨਫਰੰਸਿੰਗ ਦਾ ਸਹਾਰਾ ਲੈਣ ਦੀ ਹਦਾਇਤ ਦਿੱਤੀ ਗਈ ਹੈ। ਇਸ ਦੇ ਚੱਲਦਿਆਂ ਐਡੀਸ਼ਨਲ ਸੈਸ਼ਨ ਜੱਜ ਨੂੰ 2 ਬੈਚਾਂ ‘ਚ ਵੰਡ ਕੇ 15 ਸਤੰਬਕ ਤੱਕ ਕ੍ਰਮਵਾਰ 3-3 ਦਿਨਾਂ ਦੇ ਲਈ ਡਿਊਟੀਆਂ ਲਾਈਆਂ ਗਈਆਂ।
ਪਹਿਲੇ ਬੈਂਚ ‘ਚ ਐਡੀਸ਼ਨਲ ਸੈਸ਼ਨ ਜੱਜ ਜਗਦੀਪ ਸਿੰਘ ਮਰੋਕ, ਅਮਰਪਾਲ, ਕਰਮਜੀਤ ਸਿੰਘ ਸੂਲਰ, ਲਖਵਿੰਦਰ ਕੌਰ, ਬਲਵਿੰਦਰ ਕੁਮਾਰ, ਕੁਲਭੂਸ਼ਣ ਕੁਮਾਰ ਅਤੇ ਰਸ਼ਮੀ ਸ਼ਰਮਾ ਨੂੰ ਸ਼ਾਮਿਲ ਕੀਤਾ ਗਿਆ। ਦੂਜੇ ਬੈਂਚ ‘ਚ ਐਡੀਸ਼ਨਲ ਸੈਸ਼ਨ ਜੱਜ ਅਤੁਲ ਕਸਾਵਨਾ, ਮਨੀਸ਼ ਅਰੋੜਾ, ਅਰੁਣ ਕੁਮਾਰ ਅਗਰਵਾਲ, ਤਰਨਤਾਰਨ ਸਿੰਘ ਬਿੰਦਰਾ, ਕ੍ਰਿਸ਼ਣ ਕਾਂਤ ਜੈਨ, ਜਰਨੈਲ ਸਿੰਘ ਅਤੇ ਆਸ਼ੀਸ ਅਬਰੋਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਲਿਸਟ ਮੁਤਾਬਕ ਪਹਿਲਾ ਬੈਂਚ ਸੋਮਵਾਰ, ਮੰਗਲਵਾਰ, ਬੁੱਧਵਾਰ ਅਤੇ ਦੂਜਾ ਬੈਂਚ ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਨੂੰ ਆਪਣੀ-ਆਪਣੀ ਅਦਾਲਤਾਂ ‘ਚ ਡਿਊਟੀ ਦੇਣਗੇ।
ਜ਼ਿਲ੍ਹਾਂ ਅਤੇ ਸੈਂਸ਼ਨ ਜੱਜ ਗੁਰਬੀਰ ਸਿੰਘ ਨੇ ਡਿਊਟੀ ਮੈਜਿਸਟ੍ਰੇਟ ਨੂੰ ਸਪੱਸ਼ਟ ਆਦੇਸ਼ ਦਿੱਤੇ ਹਨ ਕਿ ਰੋਜ਼ਾਨਾ ਸੁਣਵਾਈ ਵਾਲੇ ਮਾਮਲਿਆਂ ਦੇ ਆਰਡਰ ਵੈੱਬਸਾਈਟ ‘ਤੇ ਅਪਲੋਡ ਕਰਦੇ ਰਹੇ ਤਾਂ ਕਿ ਲੋਕਾਂ ਅਤੇ ਵਕੀਲਾਂ ਨੂੰ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਜੱਜ ਗੁਰਬੀਰ ਸਿੰਘ ਨੇ ਦੱਸਿਆ ਹੈ ਕਿ ਫੈਮਿਲੀ ਕੋਰਟ ‘ਚ ਤਾਇਨਾਤ ਐਡੀਸ਼ਨਲ ਸ਼ੈਂਸਨ ਜੱਜ ਅਜਾਇਬ ਸਿੰਘ, ਰਾਕੇਸ਼ ਕੁਮਾਰ, ਰਾਕੇਸ਼ ਕੁਮਾਰ ਸ਼ਰਮਾ ਅਤੇ ਮੋਹਿਤ ਬਾਂਸਲ ਨੂੰ ਵੀ ਜਿਆਦਾ ਜਰੂਰੀ ਮਾਮਲਿਆਂ ਦੀ ਸੁਣਵਾਈ ਨੂੰ ਲੈ ਕੇ ਆਦੇਸ਼ ਜਾਰੀ ਕੀਤੇ ਗਏ ਹਨ।