ludhiana corona infection cases: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਨੇ ਤੇਜ਼ੀ ਨਾਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਕ ਅਤੇ ਤਿੰਨ ਮਾਰਚ ਨੂੰ ਛੱਡ ਕੇ ਹਰ ਰੋਜ਼ 100 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਬੀਤੇ ਦਿਨ ਐਤਵਾਰ ਨੂੰ ਲੁਧਿਆਣਾ ‘ਚ 139 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 108 ਲੁਧਿਆਣਾ ਅਤੇ 31 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਇਹ ਵੀ ਦੱਸ ਦੇਈਏ ਕਿ ਪੀੜਤ ਮਾਮਲਿਆਂ ‘ਚ 4 ਅਧਿਆਪਕ ਅਤੇ 4 ਵਿਦਿਆਰਥੀ ਵੀ ਸ਼ਾਮਿਲ ਹਨ। ਦੱਸ ਦੇਈਏ ਕਿ 1 ਮਾਰਚ ਤੋਂ ਲੈ ਕੇ 7 ਮਾਰਚ ਤੱਕ ਜ਼ਿਲ਼੍ਹਾਂ ਲੁਧਿਆਣਾ ‘ਚ ਕੁੱਲ 867 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ‘ਚ 716 ਕੋਰੋਨਾ ਮਾਮਲੇ ਲੁਧਿਆਣਾ ਜ਼ਿਲ਼੍ਹੇ ਨਾਲ ਸਬੰਧਿਤ ਹਨ ਅਤੇ 151 ਮਾਮਲੇ ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ।
ਸਿਵਲ ਸਰਜਨ ਡਾਕਟਰ ਸੁਖਜੀਵਨ ਕੱਕੜ ਨੇ ਦੱਸਿਆ ਹੈ ਕਿ ਕੋਰੋਨਾਵਾਇਰਸ ਦੇ ਵੱਧਣ ਦਾ ਸਭ ਤੋਂ ਵੱਡਾ ਕਾਰਨ ਗਾਈਡਲਾਈਨਜ਼ ਦਾ ਪਾਲਣ ਨਾ ਕਰਨਾ ਹੈ। ਲੋਕਾਂ ਨੇ ਮਾਸਕ ਪਹਿਨਣਾ ਛੱਡ ਦਿੱਤਾ ਹੈ, ਸੋਸ਼ਲ਼ ਡਿਸਟੈਂਸਿੰਗ ਦਾ ਪਾਲਣ ਨਹੀਂ ਹੋ ਰਿਹਾ ਹੈ। ਪਹਿਲਾਂ ਸਕੂਲ ਅਤੇ ਕਾਲਜ ਬੰਦ ਸੀ ਅਤੇ ਸਮਾਰੋਹ ‘ਤੇ ਪਾਬੰਦੀ ਸੀ ਪਰ ਹੁਣ ਸਭ ਕੁੱਝ ਖੁੱਲ ਚੁੱਕਿਆ, ਜਿਸ ਕਾਰਨ ਮਾਮਲੇ ਵੱਧਣਾ ਸੁਭਾਵਿਕ ਹੈ। ਦੂਜੇ ਪਾਸੇ ਸਿਹਤ ਵਿਭਾਗ ਨੇ ਕੋਰੋਨਾ ਸੈਂਪਲਾਂ ਦੀ ਗਿਣਤੀ ਵੀ ਵਧਾ ਦਿੱਤੀ ਹੈ, ਜਿੱਥੇ ਪਹਿਲਾਂ ਇਕ ਦਿਨ ਦੌਰਾਨ ਲਗਭਗ 1500 ਸੈਂਪਲ ਲਏ ਜਾਂਦੇ ਸੀ ਹੁਣ 4 ਹਜ਼ਾਰ ਤੋਂ ਜਿਆਦਾ ਸੈਂਪਲ ਲਏ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਲੁਧਿਆਣਾ ‘ਚ ਹੁਣ ਤੱਕ 27832 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆ ਚੁੱਕੀ ਹੈ, ਇਨ੍ਹਾਂ ‘ਚ 26065 ਸਿਹਤਯਾਬ ਹੋ ਚੁੱਕੇ ਹਨ। ਲੁਧਿਆਣਾ ‘ਚ 1041 ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਸ਼ਹਿਰ ‘ਚ 726 ਸਰਗਰਮ ਮਾਮਲੇ ਹਨ ਜਦਕਿ 524 ਮਰੀਜ਼ ਹੋਮ ਆਈਸੋਲੇਟਿਡ ਹਨ, ਜਿਨ੍ਹਾਂ ‘ਚ 10 ਮਰੀਜ਼ ਸਰਕਾਰੀ ਅਤੇ 89 ਪ੍ਰਾਈਵੇਟ ਹਸਪਤਾਲਾਂ ‘ਚ ਭਰਤੀ ਹਨ ਜਦਕਿ 4 ਮਰੀਜ਼ ਵੈਂਟੀਲੇਟਰ ‘ਤੇ ਹਨ। ਸ਼ਹਿਰ ‘ਚ ਹੁਣ ਤੱਕ 4368 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆ ਚੁੱਕੀ ਹੈ ਜਿਨ੍ਹਾਂ ‘ਚੋਂ 57 ਸਰਗਰਮ ਮਾਮਲੇ ਹਨ ਅਤੇ 516 ਦੀ ਮੌਤ ਹੋ ਚੁੱਕੀ ਹੈ।
ਇਹ ਵੀ ਦੇਖੋ–