ludhiana corona patient deaths: ਲੁਧਿਆਣਾ (ਤਰਸੇਮ ਭਾਰਦਵਾਜ)- ਭਾਵੇ ਜ਼ਿਲ੍ਹੇ ਭਰ ‘ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਰਫਤਾਰ ਘੱਟ ਹੋਈ ਹੈ ਪਰ ਸਤੰਬਰ ਮਹੀਨੇ ਦੇ 25 ਦਿਨਾਂ ਦੌਰਾਨ ਜ਼ਿਲ੍ਹੇ ‘ਚ 41 ਫੀਸਦੀ ਭਾਵ 291 ਮਰੀਜ਼ਾਂ ਨੇ ਦਮ ਤੋੜਿਆ ਹੈ। ਇੰਨਾ ਹੀ ਨਹੀਂ ਅਗਸਤ ਮਹੀਨੇ ਦੇ 25 ਦਿਨਾਂ ਦੌਰਾਨ ਵੀ 245 ਲੋਕਾਂ ਨੇ ਦਮ ਤੋੜਿਆ ਸੀ, ਜਿਸ ਨਾਲ ਜ਼ਿਲ੍ਹੇ ਭਰ ‘ਚ ਹੁਣ ਤੱਕ 704 ਲੋਕ ਦਮ ਤੋੜ ਚੁੱਕੇ ਹਨ। ਇਸ ਦੌਰਾਨ ਸਤੰਬਰ ਦੇ ਇੱਕਲੇ 18 ਦਿਨਾਂ ਦੌਰਾਨ ਦੋਹਰੀ ਗਿਣਤੀ ‘ਚ ਮੌਤਾਂ ਹੋਈਆਂ ਹਨ ਤੇ ਸਿਰਫ 7 ਦਿਨ ਅਜਿਹੇ ਹਨ। ਜਦੋਂ 10 ਤੋਂ ਘੱਟ ਮਰੀਜ਼ਾਂ ਦੀ ਮੌਤ ਹੋਈ। ਇਨ੍ਹਾਂ ਮ੍ਰਿਤਕ ਮਰੀਜ਼ਾਂ ‘ਚ ਜਿਆਦਾਤਰ 70-80 ਫੀਸਦੀ ਮਰੀਜ਼ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ ਰਹੇ ਹਨ, ਜਿਸ ਕਾਰਨ ਗੰਭੀਰ ਸਥਿਤੀ ‘ਚ ਪਹੁੰਚਣ ਕਾਰਨ ਉਨ੍ਹਾਂ ਦੀ ਅੰਤ ਮੌਤ ਹੋ ਜਾਂਦੀ ਸੀ।
ਇੱਥੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ ਘੱਟ ਹੋਣ ਕਾਰਨ ਜਿੱਥੇ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਰਾਹਤ ਮਿਲੀ, ਉੱਥੇ ਹੀ ਸਿਹਤ ਵਿਭਾਗ ਦੀ ਸੈਂਪਲ ਲੈਣ ਅਤੇ ਟੈਸਟਿੰਗ ‘ਚ ਕੋਈ ਕਮੀ ਨਹੀਂ ਆ ਰਹੀ, ਵਿਭਾਗ ਵੱਲੋਂ ਲਗਾਤਾਰ ਪਿਛਲੇ ਇਕ ਹਫਤੇ ਤੋਂ ਰੋਜ਼ਾਨਾ 4500 ਤੋਂ 5000 ਦੇ ਵਿਚਾਲੇ ਸੈਂਪਲ ਲੈ ਜਾ ਰਹੇ ਸੀ, ਜਦਕਿ ਬੀਤੇ ਦਿਨ ਭਾਵ ਸ਼ੁੱਕਰਵਾਰ ਨੂੰ ਬੰਦ ਦੌਰਾਨ ਵੀ ਵਿਭਾਗ ਨੇ ਰਿਕਾਰਡ 5636 ਸੈਂਪਲ ਲਏ ਹਨ। ਵਿਭਾਗ ਨੇ ਹੁਣ ਤੱਕ ਜ਼ਿਲ੍ਹੇ ਭਰ ‘ਚ 2,53,334 ਸੈਂਪਲ ਲਏ ਜਾ ਚੁੱਕੇ ਹਨ।
ਦੱਸਣਯੋਗ ਹੈ ਕਿ ਲੁਧਿਆਣਾ ‘ਚ ਹੁਣ ਤੱਕ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 17159 ਤੱਕ ਪਹੁੰਚ ਚੁੱਕੀ ਐ,, ਜਿਨ੍ਹਾਂ ‘ਚ 15033 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਇਸ ਸਮੇਂ ਜ਼ਿਲ੍ਹੇ ‘ਚ 1421 ਸਰਗਰਮ ਮਾਮਲੇ ਹਨ।