Ludhiana Corona Positive Cases: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਕੋਰੋਨਾਵਾਇਰਸ ਦਾ ਪੀਕ ਦੌਰ ਚੱਲ਼ ਰਿਹਾ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਅੱਜ ਲੁਧਿਆਣਾ ‘ਚ 337 ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚੋਂ 304 ਲੁਧਿਆਣਾ ਦੇ ਅਤੇ ਬਾਕੀ 33 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ।ਅੱਜ 23 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ‘ਚ 15 ਲੁਧਿਆਣਾ ਦੇ ਅਤੇ ਬਾਕੀ ਹੁਸ਼ਿਆਰਪੁਰ ਦਾ 1, ਜਲੰਧਰ 2, ਸੰਗਰੂਰ 1, ਫਰੀਦਕੋਟ 1, ਮੋਗਾ 1, ਜੰਮੂ ਤੋਂ 2 ਹਨ।
ਦੱਸਣਯੋਗ ਹੈ ਕਿ ਲੁਧਿਆਣਾ ‘ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 12302 ਤੱਕ ਪਹੁੰਚ ਗਈ ਹੈ ਜਦਕਿ 522 ਲੋਕ ਦਮ ਤੋੜ ਚੁੱਕੇ ਹਨ। ਇਸ ਦੇ ਨਾਲ ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਦੂਜੇ ਸ਼ਹਿਰਾਂ ਤੋਂ ਆ ਕੇ ਇੱਥੇ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ 1332 ਤੱਕ ਪਹੁੰਚ ਗਈ ਹੈ, ਜਿਨ੍ਹਾਂ ‘ਚੋਂ 137 ਮੌਤਾਂ ਹੋ ਚੁੱਕੀਆਂ ਹਨ। ਹੁਣ ਤੱਕ ਜ਼ਿਲ੍ਹੇ ਭਰ ‘ਚੋਂ 1,69,608 ਮਰੀਜ਼ਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ ਆਰ.ਟੀ.ਪੀ.ਸੀ.ਆਰ-129016, ਐਂਟੀਜਵ 39951 ਅਤੇ ਟਰੂਨੈਟ 641 ਹਨ।
ਇਹ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਮਹਾਨਗਰ ਦੇ ਅੰਦਰ ਜਗਰਾਓ ‘ਚ ਹੁਣ ਤੱਕ 417 ਪੀੜਤਾਂ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 13 ਮੌਤਾਂ ਹੋਈਆਂ ਹਨ, ਰਾਏਕੋਟ ‘ਚ 187 ਮਰੀਜ਼ਾ ਪਾਜ਼ੀਟਿਵ ਅਤੇ 5 ਮੌਤਾਂ, ਖੰਨਾ ‘ਚ 389 ਪਾਜ਼ੀਟਿਵ ਮਰੀਜ਼ ਅਤੇ 22 ਮੌਤਾਂ, ਸਮਰਾਲਾ 159 ਪਾਜ਼ੀਟਿਵ ਮਰੀਜ਼ ਅਤੇ 9 ਮੌਤਾਂ, ਪਾਇਲ ‘ਚ 218 ਪਾਜ਼ੀਟਿਵ ਮਰੀਜ਼ ਅਤੇ 10 ਮੌਤਾਂ ਅਤੇ ਲੁਧਿਆਣਾ ਸ਼ਹਿਰ ‘ਚ 10932 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਜਦਕਿ 463 ਮੌਤਾਂ ਹੋਈਆਂ ਹਨ।