ludhiana corona positive patients: ਲੁਧਿਆਣਾ ‘ਚ ਖਤਰਨਾਕ ਕੋਰੋਨਾਵਾਇਰਸ ਨੇ ਸਥਿਤੀ ਬੇਕਾਬੂ ਕਰ ਦਿੱਤੀ ਹੈ। ਦਰਅਸਲ ਇੱਥੇ ਸ਼ੁੱਕਰਵਾਰ ਨੂੰ 485 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਜਦਕਿ 9 ਮਰੀਜ਼ਾਂ ਦੀ ਮੌਤ ਹੋਈ ਹੈ। ਜ਼ਿਲ੍ਹੇ ‘ਚੋਂ ਪਾਜ਼ੀਟਿਵ ਮਿਲੇ 485 ਮਰੀਜ਼ਾਂ ‘ਚੋਂ 462 ਲੁਧਿਆਣਾ ਦੇ ਹਨ ਅਤੇ ਬਾਕੀ ਹੋਰ ਜ਼ਿਲ੍ਹਿਆਂ ਦੇ ਹਨ, ਜਦਕਿ ਜ਼ਿਲ੍ਹੇ ‘ਚ 290 ਮਰੀਜ਼ ਦਮ ਤੋੜ ਚੁੱਕੇ ਹਨ। ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਅੱਜ ਇਨਫਲੁਏਂਜਾ ਦੇ ਲੱਛਣਾਂ ਵਾਲੇ 117 ਮਰੀਜ਼ ਸਾਹਮਣੇ ਆਏ ਜਦਕਿ 129 ਮਰੀਜ਼ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ‘ਚ ਆਉਣ ਨਾਲ ਪੀੜਤ ਹੋਏ। ਹਸਪਤਾਲ ਦੀ ਓ.ਪੀ.ਡੀ ‘ਤੇ ਜਾਂਚ ਦੌਰਾਨ 84 ਮਰੀਜ਼ ਪਾਜ਼ੀਟਿਵ ਪਾਏ ਗਏ।
ਦੱਸਣਯੋਗ ਹੈ ਕਿ ਹੁਣ ਤੱਕ ਸ਼ਹਿਰ ‘ਚੋਂ 7233 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਸਿਵਲ ਸਰਜਨ ਡਾਕਟਰ ਰਾਜੇਸ਼ ਬੱਗਾ ਨੇ ਦੱਸਿਆ ਹੈ ਕਿ ਮਹਾਨਗਰ ‘ਚੋਂ ਹੁਣ ਤੱਕ 98107 ਸੈਂਪਲ ਲਏ ਜਾ ਚੁੱਕੇ ਹਨ। ਜ਼ਿਲ੍ਹੇ ‘ਚ 2334 ਸਰਗਰਮ ਮਾਮਲੇ ਹਨ ਜਦਕਿ 5523 ਮਰੀਜ਼ ਸਿਹਤਯਾਬ ਹੋ ਚੁੱਕੇ ਹਨ।