ludhiana corona testing bus: ਲੁਧਿਆਣਾ (ਤਰਸੇਮ ਭਾਰਦਵਾਜ)-ਕੋਰੋਨਾ ਨਾਲ ਨਜਿੱਠਣ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਟੈਸਟਿੰਗ ਵੈਨ ਸਿਹਤ ਵਿਭਾਗ ਲਈ ਅਹਿਮ ਹਥਿਆਰ ਸਾਬਿਤ ਹੋ ਰਹੀ ਹੈ। ਪਹਿਲਾਂ ਇਸ ਬੱਸ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ‘ਚ ਲਾਇਆ ਗਿਆ ਸੀ ਅਤੇ ਹੁਣ ਇਸ ਉਦਯੋਗਿਕ ਇਲਾਕੇ ‘ਚ ਲਾਇਆ ਗਿਆ ਹੈ। ਦੱਸਣਯੋਗ ਹੈ ਕਿ ਬੱਸ ‘ਚ ਇਕੱਠੇ 2 ਮਰੀਜ਼ਾਂ ਦਾ ਟੈਸਟ ਲਿਆ ਜਾ ਸਕਦਾ ਹੈ। ਇਸ ‘ਚ ਰੈਪਿਡ ਅਤੇ ਸਵੈਬ ਦੋਵੇ ਟੈਸਟ ਲੈਣ ਦੀ ਸਮਰੱਥਾ ਹੈ। ਇਹ ਟੈਸਟਿੰਗ ਵੈਨ 6 ਦਿਨ ਪਹਿਲਾਂ ਸ਼ਹਿਰ ‘ਚ ਸ਼ੁਰੂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਅਜਿਹੀ ਬੱਸ ਸਿਟੀ ਬੱਸ ਦੇ ਤੌਰ ‘ਤੇ ਵਰਤੀ ਜਾਂਦੀ ਸੀ। ਦਿੱਲੀ ਅਧਾਰਿਤ ਸਨ ਫਾਊਡੇਸ਼ਨ ਵੱਲ਼ੋਂ ਡੋਨੇਟ ਕੀਤੀ ਗਈ ਇਹ ਬੱਸ ਪੂਰੀ ਤਰ੍ਹਾਂ ਨਾਲ ਏ.ਸੀ ਅਤੇ ਐਬੂਲੈਂਸ ਯੂਨਿਟ ਦੇ ਨਾਲ ਲੈਸ ਹੈ।
ਬੱਸ ‘ਚ ਸੈਂਪਲ ਲੈਣ ਲਈ ਕਮਿਊਨਿਟੀ ਹੈਲਥ ਅਫਸਰ, ਹੈਲਥ ਹੈਲਪਰ ਵਰਕਰ ਤਾਇਨਾਤ ਰਹਿੰਦੇ ਹਨ, ਜੋ ਮਰੀਜ਼ਾਂ ਦੇ ਸੈਂਪਲ ਲੈਦੇ ਹਨ। ਉਨ੍ਹਾਂ ਨੇ ਪੀ.ਪੀ.ਈ ਕਿੱਟਾਂ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਲਈ 2 ਬੂਥ ਬਣੇ ਹੋਏ ਹਨ ਤਾਂ ਕਿ ਉਹ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਤੋਂ ਬਚੇ ਰਹਿਣ। ਬਸ ‘ਚ ਸੈਂਪਲ ਲੈਣ ਲਈ ਆਧੁਨਿਕ ਤਕਨੀਕ ਹੈ, ਜਿਸ ਰਾਹੀਂ ਸੈਂਪਲ ਲੈਣ ਅਤੇ ਸ਼ੱਕੀ ਮਰੀਜ਼ਾਂ ਨੂੰ ਇਨਫੈਕਸ਼ਨ ਦਾ ਖਤਰਾ ਨਹੀਂ ਹੁੰਦਾ ਹੈ। ਬੱਸ ‘ਚ ਆਈਸੋਲੇਟ ਕਮਰੇ ਵੀ ਬਣੇ ਹੋਏ ਹਨ। ਇਸ ਐਬੂਲੈਂਸ ਰਾਹੀਂ ਰੋਜ਼ਾਨਾ 1000 ਹਜ਼ਾਰ ਲੋਕਾਂ ਦਾ ਟੈਸਟ ਕੀਤਾ ਜਾ ਸਕਦਾ ਹੈ। ਹੁਣ ਤੱਕ ਬਸਤੀ ਜੋਧੇਵਾਲ, ਸਲੇਮ ਟਾਬਰੀ ਸਮੇਤ ਕਈ ਹੋਰ ਥਾਵਾਂ ‘ਤੇ ਲੋਕਾਂ ਦਾ ਚੈਕਅਪ ਕੀਤਾ ਗਿਆ ਹੈ।