ludhiana coronavirus positive cases: ਲੁਧਿਆਣਾ (ਤਰਸੇਮ ਭਾਰਦਵਾਜ)- ਭਾਵੇ ਦੇਸ਼ ਭਰ ਖਤਰਨਾਕ ਕੋਰੋਨਾਵਾਇਰਸ ਨਾਲ ਜੂਝ ਰਿਹਾ ਹੈ ਪਰ ਇਸ ਦੌਰਾਨ ਸਭ ਤੋਂ ਜਿਆਦਾ ਖਤਰਨਾਕ ਸਥਿਤੀ ਲੁਧਿਆਣਾ ‘ਚ ਦੇਖਣ ਨੂੰ ਮਿਲੀ ਹੋਈ ਹੈ। ਇਸ ਦਾ ਪਤਾ ਖੁਲਾਸਾ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਤੋਂ ਪਤਾ ਲੱਗਾ ਹੈ, ਦਰਅਸਲ ਦੇਸ਼ ਦੇ 8 ਅਜਿਹੇ ਸੂਬੇ ਨੇ ਜਿੱਥੇ ਕੋਰੋਨਾ ਦੇ ਮਾਮਲੇ ਬੇਸ਼ੱਕ ਪੰਜਾਬ ਸੂਬੇ ਦੇ ਲੁਧਿਆਣਾ ਜ਼ਿਲ੍ਹੇ ਤੋਂ ਵੱਧ ਨੇ ਪਰ ਮੌਤਾਂ ਦੇ ਮਾਮਲੇ ‘ਚ ਲੁਧਿਆਣਾ ਜਿਲ੍ਹਿਆਂ ਇਨ੍ਹਾਂ ਸੂਬਿਆਂ ‘ਚੋਂ ਅੱਗੇ ਹੈ। ਇਸ ਸਬੰਧੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਨ੍ਹਾਂ ਸੂਬਿਆਂ ‘ਚ ਪਾਜ਼ੀਟਿਵ ਮਾਮਲਿਆਂ ‘ਚ ਲੁਧਿਆਣਾ ਦੇ ਮੁਕਾਬਲੇ 3-4 ਗੁਣਾ ਜਿਆਦਾ ਹੈ।
ਦੱਸਣਯੋਗ ਹੈ ਕਿ ਲੁਧਿਆਣਾ ‘ਚ ਜਿੱਥੇ ਪਾਜ਼ੀਟਿਵ ਮਾਮਲਿਆਂ ਦਾ ਅੰਕੜਾ 14908 ਤੇ 623 ਮਰੀਜ਼ ਦਮ ਤੋੜ ਚੁੱਕੇ ਹਨ।ਇਨ੍ਹਾਂ ਸੂਬਿਆਂ ‘ਚ ਮੌਤਾਂ ਲੁਧਿਆਣਾ ਜ਼ਿਲ੍ਹੇ ਦੇ ਮੁਕਾਬਲੇ 2-3 ਗੁਣਾ ਘੱਟ ਹਨ। ਦੱਸ ਦੇਈਏ ਕਿ ਬੁੱਧਵਾਰ ਨੂੰ ਜ਼ਿਲ੍ਹੇ ‘ਚ ਕੋਰੋਨਾ ਦੇ 324 ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚੋਂ 286 ਲੁਧਿਆਣਾ ਦੇ ਅਤੇ ਬਾਕੀ 38 ਹੋਰ ਜ਼ਿਲ੍ਹਿਆਂ ਦੇ ਹਨ ਜਦਕਿ 26 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ‘ਚੋਂ 15 ਲੁਧਿਆਣਾ ਨਾਲ ਸਬੰਧਿਤ ਤੇ ਬਾਕੀ 11 ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਜ਼ਿਲ੍ਹੇ ਭਰ ‘ਚ ਹੁਣ 1631 ਸਰਗਰਮ ਮਾਮਲੇ ਹਨ। ਰਾਹਤ ਭਰੀ ਇਹ ਖਬਰ ਸਾਹਮਣੇ ਆਈ ਹੈ ਕਿ ਜ਼ਿਲ੍ਹੇ ਭਰ ‘ਚ ਹੁਣ ਤੱਕ 84.8 ਫੀਸਦੀ ਭਾਵ 12,651 ਲੋਕ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ਭਰ ‘ਚ ਹੁਣ ਤੱਕ 2,07,382 ਸੈਂਪਲ ਲਏ ਜਾ ਚੁੱਕੇ ਹਨ।