ludhiana coronavirus positive cases: ਲੁਧਿਆਣਾ (ਤਰਸੇਮ ਭਾਰਦਵਾਜ)-ਤਿਉਹਾਰੀ ਸੀਜ਼ਨ ਦੇ ਚੱਲਦਿਆਂ ਬਾਜ਼ਾਰਾਂ ‘ਚ ਕਾਫੀ ਭੀੜ ਦੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਕੋਰੋਨਾ ਦੇ ਮਾਮਲਿਆਂ ‘ਤੇ ਤਾਂ ਹੀ ਰੋਕ ਲੱਗ ਸਕਦੀ ਹੈ ਜੇਕਰ ਲੋਕ ਹਦਾਇਤਾਂ ਦਾ ਪਾਲਣ ਕਰਨ ਕਿਉਂਕਿ ਇਸ ਮਹੀਨੇ ਕੋਰੋਨਾ ਦੇ ਮਾਮਲੇ ਵੱਧਣੇ ਸ਼ੁਰੂ ਹੋ ਗਏ ਹਨ। ਦੱਸ ਦੇਈਏ ਕਿ ਬੀਤੇ ਦਿਨ ਭਾਵ ਸ਼ੁੱਕਰਵਾਰ ਨੂੰ 98 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ, ਜਿਨ੍ਹਾਂ ‘ਚੋਂ 85 ਲੁਧਿਆਣਾ ਦੇ ਅਤੇ ਜਦਕਿ ਬਾਕੀ ਹੋਰ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਇਸ ਦੇ ਨਾਲ ਹੀ ਸ਼ੁੱਕਰਵਾਰ 3 ਪੀੜਤ ਲੋਕਾਂ ਨੇ ਦਮ ਵੀ ਤੋੜਿਆ, ਜਿਨ੍ਹਾਂ ‘ਚੋਂ 2 ਲੁਧਿਆਣਾ ਨਾਲ ਸਬੰਧਿਤ ਹਨ ਜਦਕਿ 1 ਹੋਰ ਜ਼ਿਲ੍ਹੇ ਨਾਲ ਸਬੰਧਿਤ ਹਨ।
ਦੱਸਣਯੋਗ ਹੈ ਕਿ ਲੁਧਿਆਣਾ ਦੀ ਮੌਤ ਦਰ ਜਿੱਥੇ 4.3 ਫੀਸਦੀ ਤੱਕ ਪਹੁੰਚ ਚੁੱਕੀ ਸੀ, ਇਸ ਦੇ ਨਾਲ ਹੀ ਹੁਣ ਮੌਤ ਦਰ 4 ਫੀਸਦੀ ਹੋ ਚੁੱਕੀ ਹੈ। ਇਸ ਗਿਣਤੀ ਨੂੰ ਲਗਾਤਾਰ ਘੱਟ ਕਰਨ ਲਈ ਆਮ ਲੋਕਾਂ ਨੂੰ ਆਪਣਾ ਯੋਗਦਾਨ ਦੇਣਾ ਹੋਵੇਗਾ ਅਤੇ ਮਾਸਕ ਪਹਿਨਣ, ਸੋਸ਼ਲ ਡਿਸਟੈਂਸ਼ਿੰਗ ਆਦਿ ਹਦਾਇਤਾਂ ਦਾ ਪਾਲਣ ਕਰਨਾ ਹੋਵੇਗਾ। ਨਵੰਬਰ ਮਹੀਨੇ ਦੇ 13 ਦਿਨਾਂ ਦੌਰਾਨ 3 ਦਿਨ ਅਜਿਹੇ ਵੀ ਹਨ, ਜਿਸ ‘ਚ ਜ਼ਿਲ੍ਹੇ ਦੇ ਇਕ ਵੀ ਕੋਰੋਨਾ ਪੀੜਤ ਮਰੀਜ਼ ਦੀ ਮੌਤ ਨਹੀਂ ਹੋਈ, ਇਸ ਦੇ ਨਾਲ ਹੀ ਨਵੰਬਰ ਮਹੀਨੇ ਦੌਰਾਨ ਹੁਣ ਤੱਕ ਲੁਧਿਆਣਾ ਦੇ 23 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਲੁਧਿਆਣਾ ਜ਼ਿਲ੍ਹੇ ‘ਚ ਹੁਣ ਤੱਕ 21245 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆ ਚੁੱਕੀ ਹੈ ਜਿਨ੍ਹਾਂ ‘ਚੋਂ 19663 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਜਦਕਿ 862 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲ੍ਹੇ ਭਰ ‘ਚ ਹੁਣ ਸਿਰਫ 720 ਸਰਗਰਮ ਮਾਮਲੇ ਹਨ, ਜਿਨ੍ਹਾਂ ‘ਚ 544 ਮਰੀਜ਼ ਹੋਮ ਆਈਸੋਲੇਸ਼ਨ ‘ਚ ਹਨ ਜਦਕਿ 93 ਮਰੀਜ਼ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ‘ਚ ਭਰਤੀ ਹਨ। ਇਨ੍ਹਾਂ ‘ਚੋਂ 86 ਮਰੀਜ਼ ਲੈਵਲ-2 ਦੇ ਭਰਤੀ ਹਨ ਜਦਕਿ ਲੁਧਿਆਣਾ ਦੇ 7 ਮਰੀਜ਼ ਵੈਂਟੀਲੇਟਰ ‘ਤੇ ਹਨ।
ਇਹ ਵੀ ਪੜ੍ਹੋ– ਬਠਿੰਡਾ ਚ Dengue ਦਾ ਕਹਿਰ,ਦੇਖੋ ਸਿਵਲ ਹਸਪਤਾਲ ਦੇ ਵਾਰਡ ਦਾ ਹਾਲ