ludhiana coronavirus positive cases: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ, ਇਸ ਦੇ ਚੱਲਦੇ ਅੱਜ ਵੀ ਜ਼ਿਲ੍ਹੇ ‘ਚੋਂ 1515 ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਜਦਕਿ 43 ਮੌਤਾਂ ਹੋਈਆਂ। ਦੱਸ ਦੇਈਏ ਕਿ ਅੱਜ ਦੇ ਕੋਰੋਨਾ ਸਬੰਧੀ ਮਿਲੇ ਅੰਕੜਿਆਂ ਦੀ ਲੁਧਿਆਣਾ ਸਿਵਲ ਸਰਜਨ ਡਾ. ਕਿਚਲੂ ਆਲੂਵਾਲੀਆਂ ਵੱਲੋਂ ਪੁਸ਼ਟੀ ਕੀਤੀ ਗਈ ਹੈ। ਅੱਜ ਦੇ ਮਿਲੇ 1515 ਪਾਜ਼ੀਟਿਵ ਮਾਮਲਿਆਂ ‘ਚੋਂ 1386 ਮਾਮਲੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ ਜਦਕਿ 129 ਮਾਮਲੇ ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ। ਇਸ ਦੇ ਨਾਲ ਹੀ ਅੱਜ ਦਮ ਤੋੜਨ ਵਾਲੇ 43 ਲੋਕਾਂ ‘ਚੋਂ 30 ਲੁਧਿਆਣਾ ਜ਼ਿਲ਼੍ਹੇ ਦੇ ਹਨ ਜਦਕਿ ਬਾਕੀ ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ।
ਦੱਸਣਯੋਗ ਹੈ ਕਿ ਹੁਣ ਤੱਕ ਲੁਧਿਆਣਾ ਜ਼ਿਲ੍ਹੇ ‘ਚ 69851 ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 1610 ਪੀੜਤ ਮਰੀਜ਼ ਦਮ ਤੋੜ ਚੁੱਕੇ ਹਨ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਦੇ 9283 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 815 ਜਾਨਾਂ ਜਾ ਚੁੱਕੀਆਂ ਹਨ। ਦੱਸ ਦੇਈਏ ਕਿ ਹੁਣ ਤੱਕ 56761 (81.26%) ਲੋਕ ਸਿਹਤਯਾਬ ਵੀ ਹੋ ਚੁੱਕੇ ਹਨ। ਮਿਲੇ ਅੰਕੜਿਆਂ ਮੁਤਾਬਕ ਹੁਣ ਤੱਕ ਲੁਧਿਆਣਾ ‘ਚ 1089671 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ ਆਰ.ਟੀ.ਪੀ.ਸੀ.ਆਰ 743920, ਐਂਟੀਜਨ 332187 ਅਤੇ ਟਰੂਨੈਂਟ 13564 ਹਨ। ਅੱਜ ਤੱਕ ਲੁਧਿਆਣਾ ‘ਚ 11480 ਸਰਗਰਮ ਮਾਮਲੇ ਹਨ।
ਹੁਣ ਤੱਕ ਲੁਧਿਆਣਾ ‘ਚੋਂ ਸਾਹਮਣੇ ਆ ਚੁੱਕੇ 69851 ਪਾਜ਼ੀਟਿਵ ਮਾਮਲਿਆਂ ‘ਚ ਜਗਰਾਓ ਦੇ 1308 ਮਾਮਲੇ, ਰਾਏਕੋਟ ਦੇ 827, ਖੰਨਾ ਦੇ 1357, ਸਮਰਾਲਾ ਦੇ 761, ਪਾਇਲ ਦੇ 531 ਅਤੇ ਲੁਧਿਆਣਾ ਸ਼ਹਿਰ ਦੇ 65067 ਮਾਮਲੇ ਸ਼ਾਮਿਲ ਹਨ। ਇਸ ਦੇ ਨਾਲ ਹੁਣ ਤੱਕ 1610 ਦਮ ਤੋੜਨ ਵਾਲਿਆਂ ‘ਚ ਜਗਰਾਓ ਦੇ 43, ਰਾਏਕੋਟ 19, ਖੰਨਾ 65, ਸਮਰਾਲਾ 49, ਪਾਇਲ 38 ਅਤੇ ਲੁਧਿਆਣਾ ਸ਼ਹਿਰ ਦੇ 1396 ਲੋਕ ਸ਼ਾਮਿਲ ਹਨ ।
ਇਹ ਵੀ ਦੇਖੋ- ਮੌਤ ਦੇ ਮੂੰਹ ‘ਚ ਡਿਊਟੀ ਕਰਦੇ ਮੈਡੀਕਲ ਵਿਦਿਆਰਥੀ, ਤਨਖਾਹ ਸਿਰਫ 7800 ਰੁਪਏ, ਸੁਣੋ ਦਰਦ