ludhiana coronavirus positive cases: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ 36 ਪੀੜਤਾਂ ਨੇ ਦਮ ਤੋੜਿਆ ਹੈ, ਜਿਨ੍ਹਾਂ ‘ਚੋਂ 26 ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ ਜਦਕਿ 10 ਮੌਤਾਂ ਬਾਹਰਲੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਇਨ੍ਹਾਂ 10 ਮ੍ਰਿਤਕਾਂ ‘ਚ ਮੋਗਾ, ਫਾਜ਼ਿਲਕਾ, ਫਰੀਦਕੋਟ, ਜਲੰਧਰ, ਅੰਮ੍ਰਿਤਸਰ, ਰੋਪੜ ਜ਼ਿਲ੍ਹੇ ਤੋਂ 1-1 ਜਦਕਿ ਸੰਗਰੂਰ ਅਤੇ ਪਟਿਆਲਾ ਤੋਂ 2-2 ਮ੍ਰਿਤਕ ਸ਼ਾਮਿਲ ਹਨ। ਇਸ ਦੇ ਨਾਲ ਹੀ ਦੱਸ ਦੇਈਏ ਕਿ ਅੱਜ 879 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ 784 ਮਾਮਲੇ ਲੁਧਿਆਣਾ ਅਤੇ 95 ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ। ਇਸ ਸਬੰਧੀ ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਨੇ ਪੁਸ਼ਟੀ ਕੀਤੀ ਹੈ।
ਦੱਸਣਯੋਗ ਹੈ ਕਿ ਲੁਧਿਆਣਾ ‘ਚ ਅੱਜ ਤੱਕ ਕੁੱਲ 79152 ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 66651 (84.21 ਫੀਸਦੀ) ਕੋਰੋਨਾ ਪਾਜ਼ੀਟਿਵ ਵਿਅਕਤੀ ਸਿਹਤਯਾਬ ਵੀ ਹੋ ਚੁੱਕੇ ਹਨ ਜਦਕਿ ਹੁਣ ਤੱਕ ਲੁਧਿਆਣਾ ‘ਚ 1814 ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਤੋਂ ਕੋਰੋਨਾ ਦੇ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 10259 ਹੋ ਚੁੱਕੀ ਹੈ ਜਦਕਿ 902 ਮਰੀਜ਼ ਦਮ ਤੋੜ ਚੁੱਕੇ ਹਨ। ਦੱਸ ਦੇਈਏ ਕਿ ਅੱਜ ਤੱਕ 1216989 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਜੋ ਕਿ ਆਰ.ਟੀ.ਪੀ.ਸੀ.ਆਰ 803599, ਐਂਟੀਜਨ 398326 ਅਤੇ ਟਰੂਨੈਂਟ 15064 ਹਨ। ਲੁਧਿਆਣਾ ‘ਚ 79152 ਮਿਲੇ ਪਾਜ਼ੀਟਿਵ ਮਾਮਲਿਆਂ ‘ਚੋਂ 1538 ਜਗਰਾਓ ਦੇ, ਰਾਏਕੋਟ ਤੋਂ 1070, ਖੰਨਾ ਤੋਂ 1847, ਸਮਰਾਲਾ ਤੋਂ 893, ਪਾਇਲ ਤੋਂ 594 ਅਤੇ ਲੁਧਿਆਣਾ ਸ਼ਹਿਰ ਦੇ 73210 ਮਾਮਲੇ ਹਨ। ਇਸ ਦੇ ਨਾਲ ਜ਼ਿਲ੍ਹੇ ‘ਚੋਂ ਹੋਈਆਂ 1814 ਮੌਤਾਂ ‘ਚੋਂ ਜਗਰਾਓ ਤੋਂ 44, ਰਾਏਕੋਟ ਦੀਆਂ 27, ਖੰਨਾ ਦੇ 74, ਸਮਰਾਲਾ ਤੋਂ 54, ਪਾਇਲ਼ ਦੇ 39 ਅਤੇ ਲੁਧਿਆਣਾ ਸ਼ਹਿਰ ‘ਚੋਂ 1576 ਮ੍ਰਿਤਕ ਸ਼ਾਮਿਲ ਹਨ।
ਇਹ ਵੀ ਦੇਖੋ– ‘Black Fungus’ ਦਾ ਸ਼ੱਕ ਹੋਵੇ ਤਾਂ ਵਰਤੋਂ ਆਹ ਸਾਵਧਾਨੀ ! Patiala ਦੇ Doctor ਦੀਆਂ ਧਿਆਨ ਨਾਲ ਸੁਣੋ ਗੱਲਾਂ !